11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੂਬਾ ਪੱਧਰੀ ਧਰਨੇ ਦੌਰਾਨ ਪੰਪ ਆਪਰੇਟਰਾਂ ਨੇ ਸਰਕਾਰ ਵਲੋਂ ਅਣਡਿੱਠਾ ਕਰਨ ਦੇ ਲਗਾਏ ਦੋਸ਼

ਸੰਗਰੂਰ, 10 ਸਤੰਬਰ (ਅਮਨਦੀਪ ਸਿੰਘ ਬਿੱਟਾ)– ਗ੍ਰਾਮ ਪੰਚਾਇਤ ਜਲ ਸਲਪਾਈ ਪੰਪ ਆਪਰੇਟਰਜ਼ ਐਸੋਸੀਏਸ਼ਨ ਵਲੋਂ ਆਪਣੀ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਬੇਅੰਤ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਬਾਹਰ ਰਾਜ ਪੱਧਰੀ ਧਰਨਾ ਦਿੱਤਾ ਗਿਆ। ਪੰਜਾਬ ਭਰ ਤੋਂ ਇਕੱਤਰ ਹੋਏ ਪੰਪ ਆਪਰੇਟਰਜ਼ ਪਹਿਲਾਂ ਸੰਗਰੂਰ ਚੰਡੀਗੜ੍ਹ ਮਾਰਗ ਉੱਪਰ ਬਣੇ ਫਲਾਈਓਵਰ ਹੇਠਾਂ ਇਕੱਤਰ ਹੋਣੇ ਸ਼ੁਰੂ ਹੋ ਗਏ, ਜਿੱਥੋਂ ਉਹ ਦੁਪਹਿਰ ਬਾਅਦ ਤੇਜੀ ਨਾਲ ਮੁੱਖ ਮੰਤਰੀ ਨਿਵਾਸ ਵੱਲ ਵਧੇ, ਜਿੱਥੇ ਭਾਰੀ ਗਿਣਤੀ ਵਿੱਚ ਤਾਇਨਾਤ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਰੋਕ ਲਿਆ।

ਅਜੀਤ ਡੈਸਕ 11-09-2026
ਸੰਗਰੂਰ, 10 ਸਤੰਬਰ (ਅਮਨਦੀਪ ਸਿੰਘ ਬਿੱਟਾ)– ਗ੍ਰਾਮ ਪੰਚਾਇਤ ਜਲ ਸਲਪਾਈ ਪੰਪ ਆਪਰੇਟਰਜ਼ ਐਸੋਸੀਏਸ਼ਨ ਵਲੋਂ ਆਪਣੀ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਬੇਅੰਤ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਬਾਹਰ ਰਾਜ ਪੱਧਰੀ ਧਰਨਾ ਦਿੱਤਾ ਗਿਆ। ਪੰਜਾਬ ਭਰ ਤੋਂ ਇਕੱਤਰ ਹੋਏ ਪੰਪ ਆਪਰੇਟਰਜ਼ ਪਹਿਲਾਂ ਸੰਗਰੂਰ ਚੰਡੀਗੜ੍ਹ ਮਾਰਗ ਉੱਪਰ ਬਣੇ ਫਲਾਈਓਵਰ ਹੇਠਾਂ ਇਕੱਤਰ ਹੋਣੇ ਸ਼ੁਰੂ ਹੋ ਗਏ, ਜਿੱਥੋਂ ਉਹ ਦੁਪਹਿਰ ਬਾਅਦ ਤੇਜੀ ਨਾਲ ਮੁੱਖ ਮੰਤਰੀ ਨਿਵਾਸ ਵੱਲ ਵਧੇ, ਜਿੱਥੇ ਭਾਰੀ ਗਿਣਤੀ ਵਿੱਚ ਤਾਇਨਾਤ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੇਡੂ ਖੇਤਰ ਵਿੱਚ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਵਿੱਚ ਬਤੌਰ ਪੰਪ ਆਪਰੇਟਰਜ਼ ਸੇਵਾਵਾਂ ਨਿਭਾਅ ਰਹੇ ਹਨ। ਵਿੱਤ ਮੰਤਰੀ ਨਾਲ 25 ਤੋਂ 30 ਮੀਟਿੰਗਾਂ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਤੱਕ ਕੋਈ ਵੀ ਮੰਗ ਨਹੀਂ ਮੰਗੀ ਗਈ, ਜਿਸ ਦੇ ਰੋਸ ਵਜੋਂ ਉਹ ਅੱਜ ਮੁੱਖ ਮੰਤਰੀ ਰਿਹਾਇਸ਼ ਪੁੱਜੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਪ ਆਪਰੇਟਰਾਂ ਦੀ ਘੱਟੋਂ ਘੱਟ ਡੇਲੀ ਵੇਜਿਜ ’ਤੇ ਤਨਖਾਹ ਫਿਕਸ ਕੀਤੀ ਜਾਵੇ, ਨਾਜਾਇਜ਼ ਤੌਰ ’ਤੇ ਹਟਾਏ ਗਏ ਪੰਪ ਆਪਰੇਟਰਾਂ ਨੂੰ ਤੁਰੰਤ ਬਹਾਲ ਕੀਤੀ ਜਾਵੇ ਅਤੇ ਪੰਪ ਆਪਰੇਟਰਾਂ ਨੂੰ ਸਿਹਤ ਬੀਮੇ ਦੇ ਘੇਰੇ ’ਚ ਲਿਆਂਦਾ ਜਾਵੇ । ਇਸ ਮੌਕੇ ਸੂਬਾ ਮੀਤ ਪ੍ਰਧਾਨ ਅਵਤਾਰ ਸਿਘ, ਬੋਹੜ ਸਿੰਘ, ਹਰਪ੍ਰੀਤ ਸਿੰਘ, ਸਾਹਿਬ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ ਆਦਿ ਮੌਜੂਦ ਸਨ ।
ਪਿਛਲੀ ਖ਼ਬਰ ਸੋਸ਼ਲ ਮੀਡੀਆ ’ਤੇ ਮਿਲੀ ਹਰ ਸਿਹਤ ਜਾਣਕਾਰੀ ਹੋ ਸਕਦੀ ਹੈ ਖਤਰਨਾਕ -ਡਾ. ਮਿੱਤਲ, ਡਾ.ਐੱਸ ਪੀ ਸਿੰਘ, ਡਾ. ਹਿੰਦ, ਡਾ. ਦਿਓ... ਅਗਲੀ ਖ਼ਬਰ ਕੇ.ਸੀ.ਟੀ. ਕਾਲਜ ਵਿਖੇ ‘ਅਧਿਆਪਕ ਦਿਵਸ’ ਨੂੰ ਸਮਰਪਿਤ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।