11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੋਸ਼ਲ ਮੀਡੀਆ ’ਤੇ ਮਿਲੀ ਹਰ ਸਿਹਤ ਜਾਣਕਾਰੀ ਹੋ ਸਕਦੀ ਹੈ ਖਤਰਨਾਕ -ਡਾ. ਮਿੱਤਲ, ਡਾ.ਐੱਸ ਪੀ ਸਿੰਘ, ਡਾ. ਹਿੰਦ, ਡਾ. ਦਿਓਲ

ਅਹਿਮਦਗੜ੍ਹ, 10 ਸਤੰਬਰ (ਸੁਖਜੀਤ ਸਿੰਘ ਖੇੜਾ)- ਸੋਸ਼ਲ ਮੀਡੀਆ ਦੇ ਯੁੱਗ ’ਚ ਸਾਡੇ ਰਹਿਣ-ਸਹਿਣ, ਖਾਣ-ਪੀਣ ਤੋਂ ਲੈ ਕੇ ਸਿਹਤ ਅਤੇ ਬਿਮਾਰੀਆਂ ਸੰਬੰਧੀ ਸੋਸ਼ਲ ਮੀਡੀਆ ਦਾ ਡੂੰਘਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ਜਿੱਥੇ ਲੋਕਾਂ ਤੱਕ ਪਲਾਂ ਵਿੱਚ ਜਾਣਕਾਰੀ ਪਹੁੰਚਾਉਣ ਦਾ ਮਹੱਤਵਪੂਰਨ ਸਾਧਨ ਬਣ ਚੁੱਕਾ ਹੈ, ਉੱਥੇ ਇਸ ’ਤੇ ਮੌਜੂਦ ਗੈਰ-ਪ੍ਰਮਾਣਿਤ ਸਿਹਤ ਜਾਣਕਾਰੀ ਕਈ ਵਾਰ ਲੋਕਾਂ ਲਈ ਗੰਭੀਰ ਖ਼ਤਰਾ ਵੀ ਬਣ ਸਕਦੀ ਹੈ।

ਅਜੀਤ ਡੈਸਕ 11-09-2026
ਅਹਿਮਦਗੜ੍ਹ, 10 ਸਤੰਬਰ (ਸੁਖਜੀਤ ਸਿੰਘ ਖੇੜਾ)- ਸੋਸ਼ਲ ਮੀਡੀਆ ਦੇ ਯੁੱਗ ’ਚ ਸਾਡੇ ਰਹਿਣ-ਸਹਿਣ, ਖਾਣ-ਪੀਣ ਤੋਂ ਲੈ ਕੇ ਸਿਹਤ ਅਤੇ ਬਿਮਾਰੀਆਂ ਸੰਬੰਧੀ ਸੋਸ਼ਲ ਮੀਡੀਆ ਦਾ ਡੂੰਘਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ਜਿੱਥੇ ਲੋਕਾਂ ਤੱਕ ਪਲਾਂ ਵਿੱਚ ਜਾਣਕਾਰੀ ਪਹੁੰਚਾਉਣ ਦਾ ਮਹੱਤਵਪੂਰਨ ਸਾਧਨ ਬਣ ਚੁੱਕਾ ਹੈ, ਉੱਥੇ ਇਸ ’ਤੇ ਮੌਜੂਦ ਗੈਰ-ਪ੍ਰਮਾਣਿਤ ਸਿਹਤ ਜਾਣਕਾਰੀ ਕਈ ਵਾਰ ਲੋਕਾਂ ਲਈ ਗੰਭੀਰ ਖ਼ਤਰਾ ਵੀ ਬਣ ਸਕਦੀ ਹੈ। ਇਸ ਸੰਬੰਧੀ ਪੰਜਾਬ ਦੇ ਨਾਮਵਰ ਡਾ. ਰਜਿੰਦਰ ਮਿੱਤਲ (ਡੀ.ਐਮ.ਸੀ. ਲੁਧਿਆਣਾ) ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੀ ਹਰ ਸਿਹਤ ਸਬੰਧੀ ਵੀਡੀਓ ਜਾਂ ਪੋਸਟ ਨੂੰ ਸਹੀ ਮੰਨ ਕੇ ਆਪਣੇ ਉੱਪਰ ਲਾਗੂ ਕਰਨਾ ਸਿਆਣਪ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਬਹੁਤ ਸਾਰੇ ਮਾਹਿਰ ਡਾਕਟਰਾਂ ਅਤੇ ਸਿਹਤ ਮਾਹਿਰਾਂ ਵਲੋਂ ਕੀਮਤੀ ਅਤੇ ਲਾਭਦਾਇਕ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਅਤੇ ਸਿਹਤ ਪ੍ਰਤੀ ਜਾਗਰੂਕਤਾ ਮਿਲਦੀ ਹੈ। ਪਰ ਦੂਜੇ ਪਾਸੇ ਕੁਝ ਅਣਜਾਣ ਜਾਂ ਗੈਰ-ਮਾਹਿਰ ਵਿਅਕਤੀਆਂ ਵੱਲੋਂ ਬਿਨਾਂ ਕਿਸੇ ਵਿਗਿਆਨਕ ਆਧਾਰ ਦੇ ਦਿੱਤੀ ਜਾਣ ਵਾਲੀ ਜਾਣਕਾਰੀ ਲੋਕਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਇਲਾਕੇ ਦੇ ਪ੍ਰਸਿੱਧ ਡਾਕਟਰ ਐਸ.ਪੀ. ਸਿੰਘ ਅਤੇ ਹਿੰਦ ਮਲਟੀਸਪੈਸਲਿਟੀ ਹਸਪਤਾਲ ਦੇ ਮੁਖੀ ਬੱਚਿਆਂ ਦੇ ਮਾਹਰ ਡਾ਼ ਪੁਨੀਤ ਹਿੰਦ ਦੇ ਦੱਸਣ ਮੁਤਾਬਕ ਕਿਸੇ ਵੀ ਵੀਡੀਓ ਵਿੱਚ ਦੱਸੀ ਦਵਾਈ, ਘਰੇਲੂ ਨੁਸਖੇ, ਕਸਰਤ, ਡਾਇਟ ਜਾਂ ਇਲਾਜ ਨੂੰ ਆਪਣੀ ਬਿਮਾਰੀ ’ਤੇ ਲਾਗੂ ਕਰਨ ਤੋਂ ਪਹਿਲਾਂ ਯੋਗ ਡਾਕਟਰ ਦੀ ਸਲਾਹ ਲੈਣੀ ਬੇਹੱਦ ਜ਼ਰੂਰੀ ਹੈ। ਇੱਕ ਵਿਅਕਤੀ ਲਈ ਲਾਭਦਾਇਕ ਸਾਬਤ ਹੋਣ ਵਾਲਾ ਨੁਸਖਾ ਦੂਜੇ ਵਿਅਕਤੀ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਦਿਓਲ ਅੱਖਾਂ ਦੇ ਹਸਪਤਾਲ ਦੇ ਮਾਹਰ ਡਾ਼ ਹਰਕੀਰਤ ਸਿੰਘ ਦਿਓਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਖਾਂ ਸਾਡੇ ਸਰੀਰ ਦਾ ਬਹੁਤ ਹੀ ਨਾਜੁਕ ਅੰਗ ਹਨ, ਇਹਨਾਂ ਦੀਆਂ ਬਿਮਾਰੀਆਂ ਜਿਵੇਂ ਐਲਰਜੀ, ਚਿੱਟਾ ਮੋਤੀਆ, ਕਾਲਾ ਮੋਤੀਆ ਜਾਂ ਹੋਰ ਕੋਈ ਵੀ ਬਿਮਾਰੀ ਸਬੰਧੀ ਨੀਮ ਹਕੀਮਾਂ ਵੱਲੋਂ ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ ਜਾਂ ਕੋਈ ਦਵਾਈਆਂ ਸਬੰਧੀ ਜਾਣਕਾਰੀ ਬੇਹੱਦ ਹੀ ਨੁਕਸਾਨ ਦੇਹ ਹੋ ਸਕਦੀ ਹੈ। ਇਸ ਲਈ ਅੱਖਾਂ ਦੀ ਬਿਮਾਰੀ ਸਬੰਧੀ ਮਰੀਜ਼ ਨੂੰ ਮਾਹਰ ਡਾਕਟਰ ਦੀ ਸਲਾਹ ਤੋਂ ਬਗੈਰ ਇਲਾਜ ਨਹੀਂ ਕਰਨਾ ਚਾਹੀਦਾ । ਰਘੂਵੀਰਾ ਹਸਪਤਾਲ ਅਹਿਮਦਗੜ੍ਹ ਦੇ ਔਰਤਾਂ ਦੇ ਮਾਹਿਰ ਡਾਕਟਰ ਭਵਯਾ ਮੈਨੀ ਗੋਲਡ ਮੈਡਲਿਸਟ ਅਤੇ ਲਾਈਫ ਕੇਅਰ ਹਸਪਤਾਲ ਦੇ ਡਾਇਰੈਕਟਰ ਡਾਕਟਰ ਆਸ਼ੀਆ ਤੱਗੜ ਐਮ. ਡੀ. ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਦਵਾਈਆਂ ਨਾਲ ਸੰਬੰਧਿਤ ਅਧੂਰੀ ਜਾਣਕਾਰੀ ਬਾਰੇ ਕਿਹਾ ਕਿ ਔਰਤਾਂ ਇਸ ਚੀਜ਼ ਦਾ ਜਲਦੀ ਸ਼ਿਕਾਰ ਹੁੰਦੀਆਂ ਹਨ । ਸੋਸ਼ਲ ਮੀਡੀਆ ਤੋਂ ਆਪਣਾ ਟਰੀਟਮੈਂਟ ਸ਼ੁਰੂ ਕਰ ਲੈਂਦੀਆਂ ਹਨ ਜੋ ਕਿ ਅਤੀ ਖਤਰਨਾਕ ਹੈ। ਰਾਜ ਪੁਰਸਕਾਰ ਜੇਤੂ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ ਅਤੇ ਸਮਾਜ ਸੇਵੀ ਰੁਪਿੰਦਰ ਦਿਓਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਨੂੰ ਜਾਣਕਾਰੀ ਦਾ ਸਾਧਨ ਜ਼ਰੂਰ ਬਣਾਓ, ਪਰ ਡਾਕਟਰ ਦਾ ਬਦਲ ਨਾ ਬਣਾਓ। ਸਿਹਤ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਅਪਣਾਉਣ ਤੋਂ ਪਹਿਲਾਂ ਉਸ ਦੀ ਭਰੋਸੇਯੋਗਤਾ ਜਾਂਚਣੀ ਅਤੇ ਲੋੜ ਪੈਣ ’ਤੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਵਿਕਲਾਂਗ ਵਿਅਕਤੀਆਂ ’ਚੋਂ ਦੋ ਨੌਜਵਾਨ ਟੈਂਕੀ ’ਤੇ ਚੜ੍ਹੇ ਅਗਲੀ ਖ਼ਬਰ ਸੂਬਾ ਪੱਧਰੀ ਧਰਨੇ ਦੌਰਾਨ ਪੰਪ ਆਪਰੇਟਰਾਂ ਨੇ ਸਰਕਾਰ ਵਲੋਂ ਅਣਡਿੱਠਾ ਕਰਨ ਦੇ ਲਗਾਏ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।