JALANDHAR WEATHER

ਮਨੀਸ਼ ਸਿਸੋਦੀਆ ਵਲੋਂ ਕਿਸਾਨਾਂ ਲਈ ਵੱਡਾ ਐਲਾਨ

ਚੰਡੀਗੜ੍ਹ, 7 ਸਤੰਬਰ - ਪੰਜਾਬ ਇਸ ਵੇਲੇ ਬੁਰੀ ਤਰ੍ਹਾਂ ਨਾਲ ਹੜ੍ਹਾਂ ਦੀ ਮਾਰ ਹੇਠਾਂ ਹੈ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫ਼ਰੰਸ ਕਰਕੇ ਐਲਾਨ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਵਿਚ ਨਵੀਂ ਮਾਈਨਿੰਗ ਪਾਲਿਸੀ ਲੈ ਕੇ ਆਵੇਗੀ, ਜਿਸ ਨਾਲ ਕਿਸਾਨਾਂ ਨਾਲ ਖੇਤਾਂ ਵਿਚੋਂ ਮਿੱਟੀ ਚੱਕਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਦੱਸ ਦਈਏ ਕਿ ਹੜ੍ਹਾਂ ਦੇ ਚੱਲਦਿਆਂ ਪੰਜਾਬ ਭਰ ਦੇ ਕਈ (ਖ਼ਾਸ ਕਰ ਸਰਹੱਦੀ) ਜ਼ਿਲ੍ਹਿਆਂ ਵਿਚ ਰੇਤ ਇਕ ਮੋਟੀ ਪਰਤ ਦੇ ਰੂਪ ਵਿਚ ਖੇਤਾਂ ਵਿਚ ਜਮ੍ਹਾ ਹੋ ਗਈ ਹੈ, ਜਿਸ ਕਰ ਕੇ ਖੇਤਾਂ ਵਿਚ ਖੜੀ ਫ਼ਸਲ ਬਰਬਾਦ ਹੋ ਗਈ ਹੈ, ਜਦਕਿ ਭਵਿੱਖ ਦੀ ਖੇਤੀ 'ਤੇ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ। ਕਿਸਾਨ ਫਿਕਰ ਵਿਚ ਹਨ ਕਿ ਜੇਕਰ ਇਹ ਰੇਤ ਜ਼ਮੀਨ 'ਤੇ ਹੀ ਰਹੀ ਤਾਂ ਆਉਣ ਵਾਲੇ ਸੀਜ਼ਨ ਵਿਚ ਉਨ੍ਹਾਂ ਲਈ ਨਵੀਂ ਫ਼ਸਲ ਬੀਜਣੀ ਮੁਸ਼ਕਲ ਹੋ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ