JALANDHAR WEATHER

ਚਿੱਟੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ

ਕੋਟਫੱਤਾ (ਬਠਿੰਡਾ), 7 ਸਤੰਬਰ(ਰਣਜੀਤ ਸਿੰਘ ਬੁੱਟਰ) - ਬਠਿੰਡਾ ਦਿਹਾਤੀ ਦੇ ਪਿੰਡ ਕਟਾਰ ਸਿੰਘ ਵਾਲਾ ਵਿਖੇ ਚਿੱਟੇ ਦਾ ਟੀਕਾ ਲਾਉਣ ਇਕ ਨੌਜਵਾਨ ਲਵਪ੍ਰੀਤ ਸਿੰਘ(23) ਪੁੱਤਰ ਸ਼ੀਹਾਂ ਸਿੰਘ ਦੀ ਮੌਤ ਹੋ ਗਈ। ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਭੈਣਾਂ ਦਾ ਵਿਆਹ ਹੋ ਚੁੱਕਿਆ ਹੈ‌। ਨੌਜਵਾਨ ਆਪਣੀ ਪਿੱਛੇ ਬਿਰਧ ਮਾਤਾ ਪਿਤਾ ਨੂੰ ਰੋਂਦੇ ਕੁਰਲਾਉਂਦਿਆਂ ਛੱਡ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਕਈ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਚੁੱਕੇ ਹਨ । ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਕਹਿਣ ਨੂੰ ਤਾਂ ਸਰਕਰ ਨੇ ਭਾਵੇਂ ਚਿੱਟਾ ਪੂਰੇ ਪੰਜਾਬ ਵਿਚੋਂ ਖ਼ਤਮ ਕਰ ਦਿੱਤਾਮ ਪਰ ਚਿੱਟਾ ਅਜੇ ਵੀ ਪਿੰਡ ਪਿੰਡ ਧੜੱਲੇ ਨਾਲ ਵਿਕ ਰਿਹਾ ਹੈ ਜੋ ਨੌਜਵਾਨਾਂ ਦੇ ਮਾਪਿਆਂ ਦੀ ਵੱਡੀ ਚਿੰਤਾ ਦਾ ਵਿਸ਼ਾ ਹੈ। ਪਿੰਡ ਦੇ ਸਾਬਕਾ ਸਰਪੰਚ ਹੇਮਰਾਜ ਨੇ ਕਿਹਾ ਕਿ ਨੌਜਵਾਨ ਦੇ ਬਿਰਧ ਮਾਤਾ ਪਿਤਾ ਦੀ ਸਰਕਾਰ ਜਰੂਰ ਸਾਰ ਲਵੇ ਕਿਉਂਕਿ ਉਨ੍ਹਾਂ ਦਾ ਪੁੱਤ ਹੀ ਇਕੋ ਇਕ ਸਹਾਰਾ ਸੀ ਜੋ ਨਸ਼ੇ ਨੇ ਖਾ ਲਿਆ। ਸਾਬਕਾ ਸਰਪੰਚ ਨੇ ਦੱਸਿਆ ਕਿ 1600 ਦੇ ਕਰੀਬ ਵੋਟ ਵਾਲੇ ਇਸ ਛੋਟੇ ਜਿਹੇ ਪਿੰਡ ਵਿੱਚ 6 ਮਹੀਨੇ ਦੇ ਸਮੇਂ ਦੌਰਾਨ ਚਿੱਟੇ ਦੀ ਉਵਰਡੋਜ ਨਾਲ 11 ਮੌਤਾਂ ਹੋ ਚੁੱਕੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ