ਮਨਕੀਰਤ ਔਲਖ ਹੜ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਏ, ਕਿਸਾਨਾਂ ਲਈ ਨਵੇਂ 10 ਟਰੈਕਟਰ ਲੈ ਕੇ ਪੁੱਜੇ

ਡੇਰਾ ਬਾਬਾ ਨਾਨਕ (ਗੁਰਦਾਸਪੁਰ), 7 ਸਤੰਬਰ (ਹੀਰਾ ਸਿੰਘ ਮਾਂਗਟ) - ਮਸ਼ਹੂਰ ਗਾਇਕਮਨਕੀਰਤ ਔਲਖ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਏ ਜੋ ਅੱਜ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤ ਕਿਸਾਨਾਂ ਦੀ ਸਹਾਇਤਾ ਲਈ ਪ੍ਰੀਤ ਕੰਪਨੀ ਦੇ 10 ਟਰੈਕਟਰ ਲੈ ਕੇ ਡੇਰਾ ਬਾਬਾ ਨਾਨਕ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮਲਕੀਰਤ ਔਲਖ ਨੇ ਕਿਹਾ ਕਿ ਮੈਂ ਪੰਜਾਬ ਦਾ ਬੱਚਾ ਹਾਂ ਤੇ ਇਹਨਾਂ ਪੰਜਾਬੀਆਂ ਲਈ ਮੇਰੀ ਜਾਨ ਵੀ ਹਾਜ਼ਰ ਹੈ। ਉਹਨਾਂ ਕਿਹਾ ਕਿ ਉਹ ਅੱਜ ਆਪਣੇ ਸਾਥੀਆਂ ਸਮੇਤ 10 ਟਰੈਕਟਰ ਲੈ ਕੇ ਆਏ ਹਨ ਤੇ ਸਾਡੇ ਵੱਲੋਂ ਪੰਜਾਬ ਦੇ ਹੜ ਪੀੜਤ ਕਿਸਾਨਾਂ ਨੂੰ 100 ਟਰੈਕਟਰ ਵੰਡੇ ਜਾਣਗੇ। ਇਸ ਮੌਕੇ ਉਹਨਾਂ ਵੱਲੋਂ ਇਹ ਪਹਿਲੇ 10 ਟਰੈਕਟਰ ਡੇਰਾ ਬਾਬਾ ਨਾਨਕ ਵਿਖੇ ਸੇਵਾ ਨਿਭਾ ਰਹੀ ਗਲੋਬਲ ਐਨ ਜੀ ਓ ਨੂੰ ਸੌਂਪੇ ਗਏ।