ਜੰਮੂ-ਕਸ਼ਮੀਰ:ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਲਗਾਤਾਰ 13ਵੇਂ ਦਿਨ ਵੀ ਮੁਅੱਤਲ

ਕਟੜਾ (ਜੰਮੂ-ਕਸ਼ਮੀਰ), 7 ਸਤੰਬਰ - ਪ੍ਰਤੀਕੂਲ ਮੌਸਮ ਅਤੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਲਗਾਤਾਰ 13ਵੇਂ ਦਿਨ ਵੀ ਮੁਅੱਤਲ ਹੈ । ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਿਸ਼ ਕਾਰਨ ਤ੍ਰਿਕੁਟਾ ਪਹਾੜੀਆਂ ਵਿਚ ਜ਼ਮੀਨ ਖਿਸਕ ਗਈ ਅਤੇ ਸੜਕੀ ਰੁਕਾਵਟਾਂ ਪੈਦਾ ਹੋ ਗਈਆਂ, ਜਿਸ ਕਾਰਨ ਤੀਰਥ ਯਾਤਰਾ ਸ਼ਰਧਾਲੂਆਂ ਲਈ ਅਸੁਰੱਖਿਅਤ ਹੋ ਗਈ।