JALANDHAR WEATHER

ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਵਲੋਂ ਏਐਲਐਚ ਹੈਲੀਕਾਪਟਰਾਂ ਸੰਬੰਧੀ ਲੇਖਾਂ 'ਤੇ ਸਪੱਸ਼ਟੀਕਰਨ ਜਾਰੀ

ਨਵੀਂ ਦਿੱਲੀ, 7 ਸਤੰਬਰ - ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਨੇ ਐਡਵਾਂਸਡ ਲਾਈਟ ਹੈਲੀਕਾਪਟਰ (ਏਐਲਐਚ) ਹੈਲੀਕਾਪਟਰਾਂ ਸੰਬੰਧੀ ਲੇਖਾਂ 'ਤੇ ਸਪੱਸ਼ਟੀਕਰਨ ਜਾਰੀ ਕੀਤਾ । ਇਹ 6 ਸਤੰਬਰ 2025 ਨੂੰ ਇਕ ਅਖਬਾਰ ਵਿਚ ਪ੍ਰਕਾਸ਼ਿਤ ਲੇਖਾਂ ਦੇ ਹਵਾਲੇ ਨਾਲ ਹੈ। ਸਪੱਸ਼ਟੀਕਰਨ ਵਿਚ ਕਿਹਾ ਗਿਆ ਹੈ ਕਿ ਬਦਕਿਸਮਤੀ ਨਾਲ, ਲੇਖ ਗੁੰਮਰਾਹਕੁੰਨ ਟਿੱਪਣੀ ਦੇ ਨਾਲ ਇਕ ਪਾਸੜ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ। ਇਕ-ਵਾਰੀ ਜਾਂਚ (ਓਟੀਸੀ) ਇਕ ਨਿਯਮਤ ਰੱਖ-ਰਖਾਅ ਅਭਿਆਸ ਹੈ ਜੋ ਇਸ ਮਾਮਲੇ ਵਿਚ, ਟੇਲ ਡਰਾਈਵ ਸ਼ਾਫਟ (ਟੀਡੀਐਸ) ਦੇ ਨੁਕਸ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ। ਐਚਏਐਲ ਭਾਰਤੀ ਫ਼ੌਜ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਮੂਲ ਕਾਰਨ ਦਾ ਪਤਾ ਲਗਾਉਣ ਲਈ ਮਾਹਰ ਟੀਮਾਂ ਨੂੰ ਨਿਯੁਕਤ ਕੀਤਾ ਹੈ। ਐਚਏਐਲ ਦੁਹਰਾਉਂਦਾ ਹੈ ਕਿ ਰੱਖ-ਰਖਾਅ ਦੇ ਪਹਿਲੂ ਹੈਲੀਕਾਪਟਰਾਂ ਦੀ ਨਿਰੰਤਰ ਹਵਾਈ ਯੋਗਤਾ ਲਈ ਮਹੱਤਵਪੂਰਨ ਹਨ ਅਤੇ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਸਾਰੇ ਰੱਖ-ਰਖਾਅ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ