ਸ਼ਿਮਲਾ : ਢਿੱਗਾਂ ਡਿੱਗਣ ਕਾਰਨ ਥਿਓਗ-ਹਟਕੋਟੀ ਸੜਕ ਬੰਦ

ਸ਼ਿਮਲਾ (ਹਿਮਾਚਲ ਪ੍ਰਦੇਸ਼), 7 ਸਤੰਬਰ - ਸ਼ਿਮਲਾ ਦੇ ਨੇੜੇ ਚੇਲਾ ਵਿਖੇ ਢਿੱਗਾਂ ਡਿੱਗਣ ਕਾਰਨ ਥਿਓਗ-ਹਟਕੋਟੀ ਸੜਕ ਬੰਦ ਹੋ ਗਈ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਪਹਾੜੀ ਡਿੱਗਣ ਕਾਰਨ ਸੜਕ ਬੰਦ ਕਰ ਦਿੱਤੀ ਗਈ ਹੈ, ਪਰ ਸੜਕ ਨੂੰ ਸਾਫ਼ ਕਰਨ ਲਈ ਮਸ਼ੀਨਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।। ਨੈਸ਼ਨਲ ਹਾਈਵੇ-705 'ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ।