ਝਾਰਖੰਡ : ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 10 ਲੱਖ ਰੁਪਏ ਦਾ ਇਨਾਮੀ ਮਾਓਵਾਦੀ ਢੇਰ

ਚਾਈਬਾਸਾ (ਝਾਰਖੰਡ), 7 ਸਤੰਬਰ - ਸੁਰੱਖਿਆ ਬਲਾਂ ਨੂੰ ਚਾਈਬਾਸਾ ਵਿਚ ਵੱਡੀ ਸਫਲਤਾ ਮਿਲੀ ਹੈ। ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਗੋਇਲਕੇਰਾ ਥਾਣਾ ਖੇਤਰ ਦੇ ਸਾਰੰਦਾ ਦੇ ਜੰਗਲਾਂ ਵਿਚ ਹੋਏ ਇਕ ਮੁਕਾਬਲੇ ਵਿਚ, ਸੁਰੱਖਿਆ ਬਲਾਂ ਨੇ 10 ਲੱਖ ਰੁਪਏ ਦਾ ਇਨਾਮੀ ਮਾਓਵਾਦੀ ਅਮਿਤ ਹਸਦਾ ਉਰਫ ਆਪਟਨ ਨੂੰ ਮਾਰ ਦਿੱਤਾ। ਪੁਲਿਸ ਸੁਪਰਡੈਂਟ ਪਾਰਸ ਰਾਣਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਝਾਰਖੰਡ ਪੁਲਿਸ ਅਤੇ ਆਈਜੀ ਆਪ੍ਰੇਨਜ਼ ਦੇ ਬੁਲਾਰੇ ਮਾਈਕਲਰਾਜ ਐਸ ਨੇ ਕਿਹਾ ਕਿ ਮੌਕੇ ਤੋਂ ਇਕ ਐਸਐਲਆਰ ਰਾਈਫਲ, ਵਿਸਫੋਟਕ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ। ਮੁਕਾਬਲੇ ਤੋਂ ਬਾਅਦ, ਸੁਰੱਖਿਆ ਕਰਮਚਾਰੀਆਂ ਨੇ ਜੰਗਲ ਵਿਚ ਹੋਰ ਮਾਓਵਾਦੀਆਂ ਦੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਇਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਹੈ।