JALANDHAR WEATHER
ਮਸ਼ਹੂਰ ਹਸਤੀਆਂ ਜਲਦੀ ਬਣਦੀਆਂ ਹਨ ਨਿਸ਼ਾਨਾ- ਸੋਨੂੰ ਸੂਦ

ਮਹਾਰਾਸ਼ਟਰ, 7 ਫਰਵਰੀ- ਅਦਾਕਾਰ ਸੋਨੂੰ ਸੂਦ ਨੇ ਟਵੀਟ ਕਰ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਘੁੰਮ ਰਹੀਆਂ ਖ਼ਬਰਾਂ ਬਹੁਤ ਹੀ ਸਨਸਨੀਖੇਜ਼ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਾਣਯੋਗ ਅਦਾਲਤ ਦੁਆਰਾ ਇਕ ਤੀਜੀ ਧਿਰ ਨਾਲ ਸੰਬੰਧਿਤ ਮਾਮਲੇ ਵਿਚ ਗਵਾਹ ਵਜੋਂ ਤਲਬ ਕੀਤਾ ਗਿਆ ਸੀ, ਜਿਸ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਸਾਡੇ ਵਕੀਲਾਂ ਨੇ ਜਵਾਬ ਦਿੱਤਾ ਹੈ ਅਤੇ 10 ਫਰਵਰੀ 2025 ਨੂੰ ਅਸੀਂ ਇਕ ਬਿਆਨ ਦੇਵਾਂਗੇ, ਜੋ ਇਸ ਮਾਮਲੇ ਵਿਚ ਸਾਡੀ ਗੈਰ-ਸ਼ਾਮਲਤਾ ਨੂੰ ਸਪੱਸ਼ਟ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਨਾ ਤਾਂ ਬ੍ਰਾਂਡ ਅੰਬੈਸਡਰ ਹਾਂ ਅਤੇ ਨਾ ਹੀ ਅਸੀਂ ਕਿਸੇ ਵੀ ਤਰ੍ਹਾਂ ਨਾਲ ਜੁੜੇ ਹੋਏ ਹਾਂ। ਇਹ ਸਿਰਫ਼ ਮੀਡੀਆ ਦਾ ਬੇਲੋੜਾ ਧਿਆਨ ਖਿੱਚਣ ਲਈ ਹੈ। ਇਹ ਦੁਖਦਾਈ ਹੈ ਕਿ ਮਸ਼ਹੂਰ ਹਸਤੀਆਂ ਸਾਫਟ ਟਾਰਗੇਟ (ਅਸਾਨੀ ਨਾਲ ਨਿਸ਼ਾਨਾ) ਬਣ ਜਾਂਦੀਆਂ ਹਨ। ਅਸੀਂ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ