ਨਵੀਂ ਦਿੱਲੀ, 7 ਫਰਵਰੀ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਫਰਵਰੀ ਨੂੰ ਪੈਰਿਸ ਵਿਚ ਫਰਾਂਸ ਨਾਲ ਏ.ਆਈ. ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਨਗੇ। ਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਚੀਨ ਦੇ ਉਪ ਪ੍ਰਧਾਨ ਮੰਤਰੀ ਹੋਰ ਮੁੱਖ ਹਿੱਸੇਦਾਰਾਂ ਨਾਲ ਇਸ ਵਿਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਫਰਾਂਸੀਸੀ ਕੰਪਨੀਆਂ ਦੇ ਚੋਟੀ ਦੇ ਸੀ.ਈ.ਓਜ਼. ਨਾਲ ਵੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ 12 ਫਰਵਰੀ ਨੂੰ ਮਾਰਸੇਲ ਵਿਚ ਰਾਸ਼ਟਰਪਤੀ ਮੈਕਰੌਨ ਨਾਲ ਦੁਵੱਲੀ ਚਰਚਾ ਕਰਨਗੇ। ਭਾਰਤ ਅਤੇ ਫਰਾਂਸ ਵਿਚਕਾਰ ਏਅਰੋਸਪੇਸ, ਇੰਜਣਾਂ ਅਤੇ ਪਣਡੁੱਬੀਆਂ ਦੇ ਖੇਤਰਾਂ ਵਿਚ ਸਫਲ ਗੱਲਬਾਤ ਚੱਲ ਰਹੀ ਹੈ। ਸਿਵਲ ਪਰਮਾਣੂ ਊਰਜਾ ਅਤੇ ਰਿਐਕਟਰਾਂ ’ਤੇ ਵੀ ਅਗਾਂਹਵਧੂ ਗੱਲਬਾਤ ਚੱਲ ਰਹੀ ਹੈ। ਦੌਰੇ ਦੌਰਾਨ ਠੋਸ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਭਾਰਤ ਦੱਖਣੀ ਫ਼ਰਾਂਸ ਦੇ ਮਾਰਸੇਲ ਸ਼ਹਿਰ ਵਿਚ ਨਵਾਂ ਕੌਂਸਲੇਟ ਵੀ ਖੋਲ੍ਹੇਗਾ।
ਜਲੰਧਰ : ਸ਼ੁੱਕਰਵਾਰ 25 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਫ਼ਰਾਂਸ ਦੇ ਨਾਲ ਏ.ਆਈ. ਸੰਮੇਲਨ ਦੀ ਕਰਨਗੇ ਸਹਿ ਪ੍ਰਧਾਨਗੀ