ਲਖਨਊ, 7 ਫਰਵਰੀ- ਅੱਜ ਮਹਾਕੁੰਭ ਦਾ 26ਵਾਂ ਦਿਨ ਹੈ। 13 ਜਨਵਰੀ ਤੋਂ ਲੈ ਕੇ ਹੁਣ ਤੱਕ 40 ਕਰੋੜ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਇਹ ਮੇਲਾ 19 ਹੋਰ ਦਿਨ ਜਾਰੀ ਰਹੇਗਾ। ਸਰਕਾਰ ਦਾ ਅਨੁਮਾਨ ਹੈ ਕਿ ਇਸ ਵਾਰ 45 ਕਰੋੜ ਤੋਂ ਵੱਧ ਲੋਕ ਮਹਾਕੁੰਭ ਵਿਚ ਇਸ਼ਨਾਨ ਕਰਨਗੇ। ਅੱਜ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਘੁਬਰ ਦਾਸ, ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਮਹਾਂਕੁੰਭ ਦਾ ਦੌਰਾ ਕਰਨਗੇ। ਮਣੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ, ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਜਗਦੀਸ਼ ਦੇਵਦਾ ਕੁਝ ਹੋਰ ਮੰਤਰੀਆਂ ਨਾਲ ਪ੍ਰਯਾਗਰਾਜ ਪਹੁੰਚਣਗੇ। ਕੇਂਦਰੀ ਮੰਤਰੀ ਜਿਤਿਨ ਪ੍ਰਸਾਦ, ਰਾਜ ਸਭਾ ਮੈਂਬਰ ਅਤੇ ਸ਼ਿਵ ਸੈਨਾ ਦੀ ਉਪ ਨੇਤਾ ਪ੍ਰਿਯੰਕਾ ਚਤੁਰਵੇਦੀ ਵੀ ਸੰਗਮ ਵਿਚ ਡੁਬਕੀ ਲਗਾਉਣਗੇ। ਅਖਾੜਿਆਂ ਵਿਚ ਸ਼ਰਧਾਲੂਆਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਜਲੰਧਰ : ਸ਼ੁੱਕਰਵਾਰ 25 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਮਹਾਕੁੰਭ ਦਾ ਅੱਜ 26ਵਾਂ ਦਿਨ: ਗੁਜਰਾਤ ਦੇ ਮੁੱਖ ਮੰਤਰੀ ਲਗਾਉਣਗੇ ਸੰਗਮ ’ਚ ਡੁਬਕੀ