JALANDHAR WEATHER
ਗੰਨਿਆਂ ਦੀ ਟਰਾਲੀ ਕਾਰਨ ਪਿੰਡ ਰਾਜੋਵਾਲ, ਹੁਸ਼ਿਆਰਪੁਰ ਦਾ ਯਾਦਗਾਰੀ ਗੇਟ ਹੋਇਆ ਢਹਿਢੇਰੀ

ਨਸਰਾਲਾ, (ਹੁਸ਼ਿਆਰਪੁਰ), 7 ਫਰਵਰੀ (ਸਤਵੰਤ ਸਿੰਘ ਥਿਆੜਾ)- ਗੰਨਿਆਂ ਦੀ ਲੱਧੀ ਟਰਾਲੀ ’ਚ ਫੱਸਣ ਕਾਰਨ ਪਿੰਡ ਰਾਜੋਵਾਲ, ਹੁਸ਼ਿਆਰਪੁਰ ਦਾ ਯਾਦਗਾਰੀ ਗੇਟ ਢਹਿਢੇਰੀ ਹੋ ਜਾਣ ਦਾ ਸਮਾਚਾਰ ਹੈ, ਜੋ ਬਾਬਾ ਸੰਤੋਖ ਸਿੰਘ ਵਲੋਂ 40 ਕੁ ਸਾਲ ਪਹਿਲਾਂ ਬਾਬਾ ਮਨਸੂਰ ਸਿੰਘ ਦੀ ਯਾਦ ਵਿਚ ਬਣਵਾਇਆ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਐੱਸ.ਆਈ. ਮਨਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰਾਜੋਵਾਲ ਦੇ ਕਿਸਾਨ ਰਾਜਵੀਰ ਸਿੰਘ ਰਾਜੂ ਪੁੱਤਰ ਮਾਸਟਰ ਦਿਆਲ ਸਿੰਘ ਦਾ ਇਕ ਵਿਅਕਤੀ ਗੰਨਿਆਂ ਦੀ ਲੱਧੀ ਟਰਾਲੀ ਲੈ ਕੇ ਆਪਣੇ ਪਿੰਡ ਤੋਂ ਹੁਸ਼ਿਆਰਪੁਰ-ਜਲੰਧਰ ਰੋਡ ਵੱਲ ਜਾ ਰਿਹਾ ਸੀ, ਜਦੋਂ ਟਰਾਲੀ ਇਸ ਯਾਦਗਾਰੀ ਗੇਟ ਹੇਠਾਂ ਤੋਂ ਲੰਘੀ ਤਾਂ ਗੰਨੇ ਗੇਟ ’ਚ ਫਸ ਗਏ ਤੇ ਗੇਟ ਟਰਾਲੀ ਉੱਪਰ ਹੀ ਡਿੱਗ ਗਿਆ। ਇਸ ਮੌਕੇ ਟ੍ਰੈਕਟਰ ਚਾਲਕ ਤੇ ਉਸ ਨਾਲ ਬੈਠੇ ਉਸ ਦੇ 2 ਹੋਰ ਸਾਥੀ ਪ੍ਰਵਾਸੀ ਮਜ਼ਦੂਰ ਵਾਲ-ਵਾਲ ਬਚ ਗਏ। ਇਸ ਮੌਕੇ ਦੋ ਕਰੇਨਾਂ ਦੀ ਮਦਦ ਦੇ ਨਾਲ ਗੇਟ ਥੱਲੇ ਉਤਾਰਿਆ ਗਿਆ। ਇਸ ਹਾਦਸੇ ਦੀ ਇਲਾਕੇ ਵਿਚ ਬਹੁਤ ਚਰਚਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ