ਨਵੀਂ ਦਿੱਲੀ, 7 ਫਰਵਰੀ- ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰ.ਬੀ.ਆਈ. ਨੇ ਵਿਆਜ ਦਰਾਂ 6.5% ਤੋਂ ਘਟਾ ਕੇ 6.25% ਕਰ ਦਿੱਤੀਆਂ ਹਨ। ਆਰ.ਬੀ.ਆਈ. ਦੇ ਗਵਰਨਰ ਸੰਜੇ ਮਲਹੋਤਰਾ ਨੇ ਸਵੇਰੇ 10 ਵਜੇ ਮੁਦਰਾ ਨੀਤੀ ਕਮੇਟੀ (ਐਮਪੀਸੀ) ਵਿਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਆਰ.ਬੀ.ਆਈ. ਨੇ ਆਖਰੀ ਵਾਰ ਮਈ 2020 ਵਿਚ ਰੈਪੋ ਰੇਟ ਵਿਚ 0.40% ਦੀ ਕਟੌਤੀ ਕੀਤੀ ਸੀ ਅਤੇ ਇਸ ਨੂੰ 4% ਕਰ ਦਿੱਤਾ ਸੀ। ਹਾਲਾਂਕਿ, ਮਈ 2022 ਵਿਚ, ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਮਈ 2023 ਵਿਚ ਬੰਦ ਹੋ ਗਈਆਂ। ਇਸ ਸਮੇਂ ਦੌਰਾਨ, ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿਚ 2.50% ਦਾ ਵਾਧਾ ਕੀਤਾ ਅਤੇ ਇਸ ਨੂੰ 6.5% ਤੱਕ ਲੈ ਗਿਆ। ਇਸ ਤਰ੍ਹਾਂ 5 ਸਾਲਾਂ ਬਾਅਦ ਰੈਪੋ ਰੇਟ ਘਟਾਇਆ ਗਿਆ ਹੈ।
ਜਲੰਧਰ : ਸ਼ੁੱਕਰਵਾਰ 25 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਆਰ.ਬੀ.ਆਈ. ਨੇ ਘਟਾਈਆਂ ਵਿਆਜ ਦਰਾਂ