![](/cmsimages/20250207/4772866__whatsapp image 2025-02-07 at 9.43.44 am.jpeg)
ਦੁਬਈ, 7 ਫਰਵਰੀ- ਆਸਟ੍ਰੇਲੀਆਈ ਕ੍ਰਿਕਟਰ ਮਾਰਕਸ ਸਟੋਇਨਿਸ ਨੇ ਚੈਂਪੀਅਨਜ਼ ਟਰਾਫ਼ੀ ਤੋਂ ਠੀਕ ਪਹਿਲਾਂ ਇਕ ਦਿਨਾਂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਚੈਂਪੀਅਨਜ਼ ਟਰਾਫ਼ੀ ਵਿਚ ਹਿੱਸਾ ਨਹੀਂ ਲਵੇਗਾ। ਹਾਲਾਂਕਿ, ਉਹ ਟੀ-20 ਕ੍ਰਿਕਟ ਵਿੱਚ ਆਸਟ੍ਰੇਲੀਆਈ ਟੀਮ ਲਈ ਖੇਡਣਾ ਜਾਰੀ ਰੱਖੇਗਾ। 35 ਸਾਲਾ ਕ੍ਰਿਕਟਰ ਨੇ ਬੀਤੇ ਦਿਨ ਕਿਹਾ ਕਿ ਆਸਟ੍ਰੇਲੀਆ ਲਈ ਵਨਡੇ ਕ੍ਰਿਕਟ ਖੇਡਣਾ ਇਕ ਸ਼ਾਨਦਾਰ ਯਾਤਰਾ ਰਹੀ ਹੈ। ਮੈਂ ਟੀਮ ਨਾਲ ਬਿਤਾਏ ਸਾਰੇ ਪਲਾਂ ਲਈ ਧੰਨਵਾਦੀ ਹਾਂ। ਇਸ ਸੰਬੰਧੀ ਆਈ.ਸੀ.ਸੀ. ਨੇ ਪੋਸਟ ਕਰ ਕਿਹਾ ਕਿ ਆਸਟ੍ਰੇਲੀਆ ਦੇ ਆਲ ਰਾਊਂਡਰ ਮਾਰਕਸ ਸਟੋਨਾਇਸ ਦੇ ਇਕ ਦਿਨਾਂ ਕ੍ਰਿਕਟ ਤੋਂ ਤੁਰੰਤ ਪ੍ਰਭਾਵ ਨਾਲ ਸੰਨਿਆਸ ਲੈਣ ਦੇ ਐਲਾਨ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।