![](/cmsimages/20250205/4771217__gst.jpg)
ਨਵੀਂ ਦਿੱਲੀ , 5 ਫਰਵਰੀ - ਭਾਰਤੀ ਜੀਵਨ ਬੀਮਾ ਨਿਗਮ ਨੇ ਕਿਹਾ ਕਿ ਉਸ ਨੂੰ ਸੱਤ ਵਿੱਤੀ ਸਾਲਾਂ ਤੋਂ ਵਸਤੂਆਂ ਅਤੇ ਸੇਵਾਵਾਂ ਟੈਕਸ ਦੀ ਘੱਟ ਅਦਾਇਗੀ ਲਈ ਲਗਭਗ 105.42 ਕਰੋੜ ਰੁਪਏ ਦਾ ਡਿਮਾਂਡ ਨੋਟਿਸ ਪ੍ਰਾਪਤ ਹੋਇਆ ਹੈ। ਐਲ.ਆਈ.ਸੀ. ਨੇ ਸਟਾਕ ਐਕਸਚੇਂਜ ਦੀ ਫਾਈਲਿੰਗ ਵਿਚ ਕਿਹਾ ਕਿ ਕੰਪਨੀ ਨੂੰ 5 ਫਰਵਰੀ ਨੂੰ ਕਈ ਰਾਜਾਂ ਤੋਂ ਵਿਆਜ ਅਤੇ ਜੁਰਮਾਨੇ ਲਈ ਸੰਚਾਰ/ਮੰਗ ਆਦੇਸ਼ ਪ੍ਰਾਪਤ ਹੋਏ ਹਨ।