![](/cmsimages/20250205/4770934__jaiton.jpg)
ਜੈਤੋ, 5 ਫਰਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਚੰਦਭਾਨ ਵਿਖੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਉੱਠੇ ਵਿਵਾਦ ਉਪਰੰਤ ਜਾਤੀਵਾਦਕ ਸ਼ਬਦ ਨੂੰ ਲੈ ਕੇ ਉਦੋਂ ਵਿਵਾਦ ਵਧ ਗਿਆ , ਜਦ ਅਚਾਨਕ ਇੱਟਾਂ ਰੋੜੇ ਚੱਲ ਪਏ। ਲੋਕਾਂ ਦੇ ਮੁਤਾਬਿਕ ਕੁਝ ਫਾਇਰ ਵੀ ਹੋਏ ਹਨ। ਇਸ ਘਟਨਾ ਦੌਰਾਨ 2 ਪੁਲਿਸ ਮੁਲਾਜ਼ਮਾਂ ਦੇ ਫੱਟੜ ਹੋਣ ਦੀ ਸੂਚਨਾ ਮਿਲੀ ਹੈ ਤੇ ਇਕ-ਦੋ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ । ਉਕਤ ਘਟਨਾ ਦੀ ਸੂਚਨਾ ਮਿਲਦਿਆ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫ਼ਰੀਦਕੋਟ, ਤਹਿਸੀਲਦਾਰ ਜੈਤੋ ਅਤੇ ਡੀ.ਐਸ.ਪੀ. ਜੈਤੋ ਆਦਿ ਪੁਲਿਸ ਅਧਿਕਾਰੀ 'ਤੇ ਮੁਲਾਜ਼ਮ ਵੱਡੀ ਗਿਣਤੀ ਵਿਚ ਪੁੱਜੇ। ਵੇਖਿਆ ਜਾ ਸਕਦਾ ਸੀ ਕਿ ਪਿੰਡ ਦੀ ਸੜਕ ਜੈਤੋ-ਬਠਿੰਡਾ ਰੋਡ ’ਤੇ ਇੱਟਾਂ-ਰੋੜੇ ਵੱਡੀ ਗਿਣਤੀ ਵਿਚ ਖਿਲਰੇ ਪਏ ਸਨ ’ਤੇ ਇਕ ਕਾਰ ਦੀ ਭੰਨਤੋੜ ਵੀ ਕੀਤੀ ਗਈ ।