ਸੁਭਾਨਪੁਰ (ਕਪੂਰਥਲਾ) ,5 ਫਰਵਰੀ ( ਸਤਨਾਮ ਸਿੰਘ) - ਸੁਭਾਨਪੁਰ ਦੇ ਨਜ਼ਦੀਕੀ ਪਿੰਡ ਡੋਗਰਾਂਵਾਲ ਦਾ ਨੌਜਵਾਨ ਜੋ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਪਣੇ ਘਰ ਪਹੁੰਚ ਗਿਆ ਹੈ। ਜਿਸ ਨੂੰ ਡੀ.ਐਸ.ਪੀ. ਦਲਜੀਤ ਸਿੰਘ ਅੰਮ੍ਰਿਤਸਰ ਤੋਂ ਆਪਣੀ ਕਸਟਡੀ 'ਚ ਲੈ ਕੇ ਆਏ ਤੇ ਐਸ.ਐਚ.ਓ. ਸੁਭਾਨਪੁਰ ਕੰਵਰਜੀਤ ਸਿੰਘ ਬੱਲ ਦੇ ਹਵਾਲੇ ਕੀਤਾ । ਉਸ ਤੋਂ ਬਾਅਦ ਐਸ. ਐਚ. ਓ. ਕੰਵਰਜੀਤ ਸਿੰਘ ਬੱਲ ਪਿੰਡ ਡੋਗਰਾਂਵਾਲ ਵਿਖੇ ਗਏ ਤੇ ਨੌਜਵਾਨ ਵਿਕਰਮਜੀਤ ਸਿੰਘ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ। ਇਸ ਮੌਕੇ ਪਰਿਵਾਰਕ ਮੈਬਰਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਪੁਰਜੋਰ ਸ਼ਬਦਾਂ 'ਚ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਤੇ ਏਜੰਟ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਡੋਗਰਾਂਵਾਲ ਦਾ ਵਿਕਰਮਜੀਤ ਯੂ.ਐਸ.ਏ. ਤੋਂ ਡਿਪੋਰਟ ਹੋ ਕੇ ਆਪਣੇ ਘਰ ਪਹੁੰਚਿਆ