ਸੈਫ਼ ਅਲੀ ਖ਼ਾਨ ਹਮਲਾ ਮਾਮਲਾ: ਕੋਲਕਾਤਾ ਨਿਵਾਸੀ ਸ਼ੇਖ਼ ਦਾ ਬਿਆਨ ਦਰਜ ਕਰੇਗੀ ਪੁਲਿਸ
ਮਹਾਰਾਸ਼ਟਰ, 24 ਜਨਵਰੀ- ਮੁੰਬਈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਕਾਰ ਸੈਫ਼ ਅਲੀ ਖਾਨ ਹਮਲੇ ਮਾਮਲੇ ਵਿਚ ਪੁਲਿਸ ਨੇ ਕੋਲਕਾਤਾ ਨਿਵਾਸੀ ਖੁਕਮੋਨੀ ਜਹਾਂਗੀਰ ਸ਼ੇਖ ਦਾ ਬਿਆਨ ਦਰਜ ਕਰੇਗੀ। ਪੁਲਿਸ ਦੇ ਅਨੁਸਾਰ, ਦੋਸ਼ੀ ਸ਼ਰੀਫੁਲ ਇਸਲਾਮ ਨੇ ਕੋਲਕਾਤਾ ਵਿਚ ਸਿਮ ਕਾਰਡ ਖਰੀਦਣ ਲਈ ਸ਼ੇਖ ਦੇ ਆਧਾਰ ਕਾਰਡ ਦੀ ਵਰਤੋਂ ਕੀਤੀ ਸੀ।