JALANDHAR WEATHER

ਪਿੰਡ ਹਠੂਰ ਦੇ 22 ਸਾਲਾ ਨੌਜਵਾਨ ਦੀ ਕੈਨੇਡਾ ਸੜਕ ਹਾਦਸੇ ’ਚ ਮੌਤ

 ਹਠੂਰ (ਲੁਧਿਆਣਾ), 24 ਜਨਵਰੀ (ਜਸਵਿੰਦਰ ਸਿੰਘ ਛਿੰਦਾ)- ਪਿੰਡ ਹਠੂਰ ਦੇ ਨੌਜਵਾਨ ਅਰਸ਼ਪ੍ਰੀਤ ਸਿੰਘ (22) ਦੀ ਕੈਨੇਡਾ ਵਿਖੇ ਇਕ ਸੜਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਅਰਸ਼ਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਹਠੂਰ ਆਪਣੇ ਮਾਂ ਪਿਉ ਦਾ ਇਕਲੋਤਾ ਪੁੱਤਰ ਸੀ ਅਤੇ ਚਾਰ ਕੁ ਸਾਲ ਪਹਿਲਾ 2021 ’ਚ 12ਵੀਂ ਪਾਸ ਕਰਨ ਉਪਰੰਤ ਆਈਲੈਟਸ ਕਰਕੇ ਸਟੱਡੀਵੇਜ਼ ’ਤੇ ਕੈਨੇਡਾ ਗਿਆ ਸੀ ਅਤੇ ਹੁਣ ਵਰਕ ਪਰਮਿਟ ਲੈ ਕੇ ਟਰਾਲਾ ਚਲਾਉਂਦਾ ਸੀ। ਬੀਤੇ ਦਿਨ ਉਹ ਕੈਨੇਡਾ ਦੇ ਸ਼ਹਿਰ ਓਟਾਰੀਓ ਤੋਂ ਬਰੈਂਪਟਨ ਨੂੰ ਜਾ ਰਹੇ ਸਨ ਅਤੇ 50 ਕਿਲੋਮੀਟਰ ਅੱਗੇ ਜਾ ਕੇ ਉਨ੍ਹਾਂ ਦੇ ਟਰਾਲੇ ਦੀ ਇਕ ਹੋਰ ਟਰਾਲੇ ਨਾਲ ਸਿੱਧੀ ਟੱਕਰ ’ਚ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ