ਅਡਾਨੀ ਗਰੁੱਪ ਵਲੋਂ ਮੰਨਾਰ ਅਤੇ ਪੂਨੇਰੀਨ ਚ 484 ਮੈਗਾਵਾਟ ਦੇ ਪੌਣ ਊਰਜਾ ਪ੍ਰੋਜੈਕਟਾਂ ਨੂੰ ਰੱਦ ਕਰਨ ਦੀਆਂ ਰਿਪੋਰਟਾਂ ਦਾ ਖੰਡਨ
ਨਵੀਂ ਦਿੱਲੀ, 24 ਜਨਵਰੀ - ਅਡਾਨੀ ਗਰੁੱਪ ਦੇ ਬੁਲਾਰੇ ਨੇ ਕਿਹਾ, "ਇਹ ਰਿਪੋਰਟਾਂ ਕਿ ਅਡਾਨੀ ਦੇ ਮੰਨਾਰ ਅਤੇ ਪੂਨੇਰੀਨ ਵਿਚ 484 ਮੈਗਾਵਾਟ ਦੇ ਪੌਣ ਊਰਜਾ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਝੂਠੀਆਂ ਅਤੇ ਗੁੰਮਰਾਹਕੁੰਨ ਹਨ। ਅਸੀਂ ਸਪੱਸ਼ਟ ਤੌਰ 'ਤੇ ਕਹਿੰਦੇ ਹਾਂ ਕਿ ਪ੍ਰੋਜੈਕਟ ਨੂੰ ਰੱਦ ਨਹੀਂ ਕੀਤਾ ਗਿਆ ਹੈ।ਅਡਾਨੀ ਗਰੁੱਪ ਸ਼੍ਰੀਲੰਕਾ ਦੇ ਹਰੇ ਊਰਜਾ ਖੇਤਰ ਵਿੱਚ 1 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਲਈ ਵਚਨਬੱਧ ਹੈ, ਨਵਿਆਉਣਯੋਗ ਊਰਜਾ ਅਤੇ ਆਰਥਿਕ ਵਿਕਾਸ ਨੂੰ ਅੱਗੇ ਵਧਾਵੇਗਾ।"