ਕੀਵ ਨੇੜੇ ਰੂਸੀ ਡਰੋਨ ਹਮਲੇ ਚ 3 ਮੌਤਾਂ
ਕੀਵ (ਯੂਕਰੇਨ), 24 ਜਨਵਰੀ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੀਵ ਨੇੜੇ ਰੂਸੀ ਡਰੋਨ ਹਮਲੇ ਵਿਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਹਨ, ਜਿਸ ਵਿਚ ਇਕ ਰਿਹਾਇਸ਼ੀ ਅਪਾਰਟਮੈਂਟ ਇਮਾਰਤ, ਅੱਠ ਘਰ, ਵਪਾਰਕ ਇਮਾਰਤਾਂ ਅਤੇ ਕਈ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ।ਇਸ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਕੀਵ ਖੇਤਰ 'ਤੇ ਰਾਤ ਭਰ ਹੋਏ ਹਮਲੇ ਵਿਚ ਡਰੋਨ ਦੇ ਮਲਬੇ ਵਿਚ ਦੋ ਪੁਰਸ਼ ਅਤੇ ਇਕ ਔਰਤ ਦੀ ਮੌਤ ਹੋ ਗਈ।