ਕੋਲਕਾਤਾ ਜਬਰ ਜਨਾਹ ਤੇ ਕਤਲ ਮਾਮਲਾ, ਦੋਸ਼ੀ ਸੰਜੇ ਰੌਏ ਨੂੰ ਉਮਰ ਕੈਦ ਦੀ ਸਜ਼ਾ
ਕੋਲਕਾਤਾ, 20 ਜਨਵਰੀ- ਕੋਲਕਾਤਾ ਵਿਖੇ ਸਿਖਿਆਰਥੀ ਡਾਕਟਰ ਨਾਲ ਜਬਰ ਜਨਾਹ ਤੇ ਉਸ ਦੇ ਕਤਲ ਮਾਮਲੇ ਵਿਚ ਸਿਆਲਦਾਹ ਹਾਈ ਕੋਰਟ ਨੇ ਦੋਸ਼ੀ ਸੰਜੇ ਰੌਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 50,000 ਰੁਪਏ ਜ਼ੁਰਮਾਨਾ ਵੀ ਲਗਾਇਆ ਹੈ।