ਗਾਜ਼ਾ ’ਚ ਜੰਗ ਰੁਕੀ, ਤਿੰਨ ਔਰਤਾਂ ਹੋਣਗੀਆਂ ਰਿਹਾਅ
ਨਵੀਂ ਦਿੱਲੀ , 19 ਜਨਵਰੀ - ਜੰਗਬੰਦੀ ਤੇ ਬੰਦੀਆਂ ਦੀ ਰਿਹਾਈ ਦੇ ਸਮਝੌਤੇ ਤੋਂ ਬਾਅਦ ਗਾਜ਼ਾ ਪੱਟੀ ’ਚ ਐਤਵਾਰ ਨੂੰ 471 ਦਿਨਾਂ (15 ਮਹੀਨਿਆਂ ਤੋਂ ਵੱਧ) ਤੋਂ ਚੱਲ ਰਹੀ ਜੰਗ ਰੁਕ ਗਈ। ਸਮਝੌਤਾ ਲਾਗੂ ਹੋਣ ਦੇ ਕੁਝ ਘੰਟਿਆਂ ਦੀ ਦੇਰੀ ਇਸ ਲਈ ਹੋਈ ਕਿਉਂਕਿ ਹਮਾਸ ਨੇ ਉਨ੍ਹਾਂ ਤਿੰਨ ਔਰਤਾਂ ਦੇ ਨਾਵਾਂ ਦੀ ਸੂਚੀ ਦੇਣ ’ਚ ਦੇਰੀ ਕੀਤੀ, ਜਿਨ੍ਹਾਂ ਨੂੰ ਉਸ ਨੇ ਐਤਵਾਰ ਨੂੰ ਰਿਹਾਅ ਕਰਨਾ ਹੈ। ਇਨ੍ਹਾਂ ਔਰਤਾਂ- ਰੋਮੀ ਗੋਨੇਨ, ਐਮਲੀ ਡੇਮੇਰੀ ਤੇ ਡੋਰੋਨ ਸਟੀਨਬ੍ਰੀਚਰ ਦੀ ਰਿਹਾਈ ਦੇਰ ਰਾਤ ਤੱਕ ਹੋਵੇਗੀ। ਇਸੇ ਦੇ ਨਾਲ ਸਮਝੌਤੇ ਦੇ ਪਹਿਲੇ ਪੜਾਅ ’ਚ 33 ਬੰਦੀਆਂ ਦੀ ਰਿਹਾਈ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੰਨ ਔਰਤਾਂ ਦੀ ਰਿਹਾਈ ਦਾ ਸਵਾਗਤ ਕੀਤਾ ਹੈ।