ਤੇਲੰਗਾਨਾ : 50-60 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਸੜਕ 'ਤੇ ਪਲਟੀ, ਕਈ ਜ਼ਖਮੀ
ਆਦਿਲਾਬਾਦ (ਤੇਲੰਗਾਨਾ), 19 ਜਨਵਰੀ-ਸੂਰਿਆਗੁੜਾ ਪਿੰਡ ਤੋਂ ਲਗਭਗ 50-60 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਵੈਨ, ਆਦਿਲਾਬਾਦ ਜ਼ਿਲ੍ਹੇ ਦੇ ਨਾਰਨੂਰ ਪੁਲਿਸ ਸਟੇਸ਼ਨ ਅਧੀਨ ਆਉਂਦੇ ਮਾਲੇਪੁਰ ਪਿੰਡ ਦੇ ਨੇੜੇ ਸੜਕ 'ਤੇ ਪਲਟ ਗਈ, ਜਦੋਂ ਉਹ ਇਕ ਮੰਦਿਰ ਜਾ ਰਹੀ ਸੀ। ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਹੋਰ ਵੇਰਵਿਆਂ ਦੀ ਅਜੇ ਉਡੀਕ ਹੈ। ਸਬ-ਇੰਸਪੈਕਟਰ, ਨਾਰਨੂਰ ਪੁਲਿਸ ਸਟੇਸ਼ਨ ਤੋਂ ਇਹ ਜਾਣਕਾਰੀ ਮਿਲੀ।