JALANDHAR WEATHER

ਹਰਿਆਣਾ ਦੇ ਸਿੱਖਾਂ ਦੀ 25 ਸਾਲ ਪਹਿਲਾਂ ਉੱਠੀ ਹਰਿਆਣਾ ਦੇ ਗੁਰਦੁਆਰਿਆਂ ਦੀ ਵੱਖਰੀ ਮੈਨੇਜਮੈਂਟ ਕਮੇਟੀ ਦੀ ਮੰਗ ਹੋਈ ਪੂਰੀ, ਦਾਦੂਵਾਲ ਹਾਰੇ

ਕਰਨਾਲ (ਹਰਿਆਣਾ), 19 ਜਨਵਰੀ (ਗੁਰਮੀਤ ਸਿੰਘ ਸੱਗੂ)-ਹਰਿਆਣਾ ਦੇ ਸਿੱਖਾਂ ਦੀ ਕਰੀਬ 25 ਸਾਲ ਪਹਿਲਾਂ ਉੱਠੀ ਹਰਿਆਣਾ ਦੇ ਗੁਰਦੁਆਰਿਆਂ ਦੀ ਵੱਖਰੀ ਮੈਨੇਜਮੈਂਟ ਕਮੇਟੀ ਦੀ ਮੰਗ ਅੱਜ ਉਸ ਸਮੇਂ ਪੂਰੀ ਹੋ ਗਈ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪਲੇਠੀ ਹੋਈ ਚੋਣ ਦੇ ਨਤੀਜੇ ਆ ਗਏ, ਜਿਸ ਵਿਚ ਮੁੱਖ ਧਿਰਾਂ ਦੇ ਪ੍ਰਮੁੱਖ ਆਗੂ ਜਿੱਤ ਗਏ। ਦੱਸਣਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਅੱਜ ਕੁੱਲ 40 ਹਲਕਿਆਂ ਵਿਚ ਵੋਟਾਂ ਪਾਈਆਂ ਗਈਆਂ, ਜਿਸ ਲਈ ਬੇਸ਼ੱਕ ਉਮੀਦ ਤੋਂ ਘੱਟ ਵੋਟਾਂ ਬਣੀਆਂ ਪਰ ਸਿੱਖ ਵੋਟਰਾਂ ਵਿਚ ਚੋਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਚੋਣ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਗਰੁੱਪ ਅਕਾਲੀ ਦਲ ਪੰਥਕ, ਸਾਬਕਾ ਜਨਰਲ ਸਕੱਤਰ ਦੀਦਾਰ ਸਿੰਘ ਨਲਵੀ ਗਰੁੱਪ ਸਿੱਖ ਸਮਾਜ ਸੰਸਥਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਿਆਸੀ ਪਾਰਟੀ ਹੋਣ ਕਾਰਨ ਚੋਣ ਨਾ ਲੜ ਸਕਣ ਕਾਰਨ ਇਸ ਵਲੋਂ ਯਮੁਨਾਨਗਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਕਾਇਮਪੁਰੀ ਦੀ ਅਗਵਾਈ ਹੇਠ ਹਰਿਆਣਾ ਸਿੱਖ ਪੰਥਕ ਦਲ ਦਾ ਗਠਨ ਕਰਕੇ ਜਦਕਿ ਮੌਜੂਦਾ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਅਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਗਰੁੱਪ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਬੈਨਰ ਹੇਠ ਚੋਣ ਲੜੇ। ਇਸ ਚੋਣ ਮੈਦਾਨ ਵਿਚ ਕੁੱਲ 165 ਉਮੀਦਵਾਰ ਸਨ ਜਿਨ੍ਹਾਂ ਵਿਚ ਐਡਹਾਕ ਕਮੇਟੀ ਦੇ 26, ਝੀਂਡਾ ਗਰੁੱਪ ਦੇ 21, ਐਚ. ਐਸ. ਪੀ. ਡੀ. ਦੇ 18, ਨਲਵੀ ਗਰੁੱਪ ਦੇ 16 ਉਮੀਦਵਾਰ ਚੋਣ ਲੜ ਰਹੇ ਸਨ। ਇਸ ਚੋਣ ਦੰਗਲ ਦੀ ਸਭ ਤੋਂ ਵੱਧ ਇਤਿਹਾਸਕ ਗੱਲ ਇਹ ਰਹੀ ਕਿ ਟੋਹਾਣਾ ਹਲਕੇ ਤੋਂ ਇਕ ਮਹਿਲਾ ਉਮੀਦਵਾਰ ਅਮਨ ਪ੍ਰੀਤ ਕੌਰ ਨੇ ਸਰਬਸੰਮਤੀ ਨਾਲ ਚੋਣ ਜਿੱਤੀ। ਇਸ ਚੋਣ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਭੁਪਿੰਦਰ ਸਿੰਘ ਚੋਣ ਨਹੀਂ ਲੜੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ