ਮਾਘੀ ਮੇਲੇ ਦੌਰਾਨ ਲੱਗੀ ਖੂਬ ਰੌਣਕ, ਲੋਕਾਂ ਦੀ ਉਮੜੀ ਭੀੜ
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਅੱਜ ਐਤਵਾਰ ਛੁੱਟੀ ਦਾ ਦਿਨ ਹੋਣ ਕਾਰਨ ਮਾਘੀ ਮੇਲਾ ਖੂਬ ਭਰਿਆ ਤੇ ਸਥਾਨਕ ਮਲੋਟ ਰੋਡ ਉਤੇ ਮਨੋਰੰਜਨ ਮੇਲੇ ਵਿਚ ਸਾਰਾ ਦਿਨ ਲੋਕਾਂ ਦੀ ਭੀੜ ਲੱਗੀ ਰਹੀ। ਵੱਖ-ਵੱਖ ਝੂਲਿਆਂ ਤੇ ਬੱਚਿਆਂ ਅਤੇ ਲੋਕਾਂ ਵਲੋਂ ਝੂਟੇ ਲੈ ਕੇ ਆਨੰਦ ਮਾਣਿਆ ਗਿਆ ਤੇ ਵੱਖ-ਵੱਖ ਆਈਟਮਾਂ ਨੂੰ ਵੇਖਿਆ ਅਤੇ ਸਾਮਾਨ ਦੀ ਖਰੀਦੋ-ਫਰੋਖਤ ਕੀਤੀ।