JALANDHAR WEATHER

ਮਹਾਰਾਸ਼ਟਰ ਚੋਣਾਂ : ਸਨਾ ਮਲਿਕ ਵਿਰੁੱਧ ਅਨੁਸ਼ਕਤੀ ਨਗਰ ਤੋਂ ਚੋਣ ਲੜਨ ਲਈ ਸਵਰਾ ਭਾਸਕਰ ਦੇ ਪਤੀ ਫਹਾਦ ਅਹਿਮਦ ਐਨ.ਸੀ.ਪੀ. 'ਚ ਸ਼ਾਮਿਲ

ਮੁੰਬਈ (ਮਹਾਰਾਸ਼ਟਰ), 27 ਅਕਤੂਬਰ (ਏਐਨਆਈ) : ਸਮਾਜਵਾਦੀ ਪਾਰਟੀ ਦੀ ਨੇਤਾ ਅਤੇ ਅਦਾਕਾਰਾ ਸਵਰਾ ਭਾਸਕਰ ਦੇ ਪਤੀ ਫਹਾਦ ਅਹਿਮਦ ਐਤਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਵਿਚ ਸ਼ਾਮਿਲ ਹੋ ਗਏ ਅਤੇ ਉਨ੍ਹਾਂ ਨੂੰ ਅਨੁਸ਼ਕਤੀ ਨਗਰ ਸੀਟ ਤੋਂ ਐਨ.ਸੀ.ਪੀ. (ਅਜੀਤ ਪਵਾਰ) ਦੀ ਸਨਾ ਮਲਿਕ ਵਿਰੁੱਧ ਚੋਣ ਮੈਦਾਨ ਵਿਚ ਉਤਾਰਿਆ ਗਿਆ। ਇੱਥੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਐਨ.ਸੀ.ਪੀ.-ਐਸ.ਸੀ.ਪੀ। ਨੇਤਾ ਜਯੰਤ ਪਾਟਿਲ ਨੇ ਕਿਹਾ, "ਫਹਾਦ ਅਹਿਮਦ ਇਕ ਪੜ੍ਹਿਆ-ਲਿਖਿਆ ਨੌਜਵਾਨ ਮੁਸਲਿਮ ਨੌਜਵਾਨ ਹੈ ਅਤੇ ਉਸ ਨੇ ਦੇਸ਼ ਭਰ ਵਿਚਇੱਕ ਕਾਰਕੁਨ ਵਜੋਂ ਕੰਮ ਕੀਤਾ ਹੈ। ਲੋਕ ਚਾਹੁੰਦੇ ਹਨ ਕਿ ਅਸੀਂ ਅਜਿਹੇ ਨੇਤਾਵਾਂ ਨੂੰ ਮੌਕਾ ਦੇਈਏ। ਪਹਿਲਾਂ ਸਮਾਜਵਾਦੀ ਪਾਰਟੀ ਸੀ ਪਰ ਸਾਡੀ ਸਪਾ ਨਾਲ ਗੱਲਬਾਤ ਹੋਈ ਸੀ ਅਤੇ ਉਹ ਸਾਡੀ ਪਾਰਟੀ ਵਿਚ ਆਇਆ ਸੀ, ਅਸੀਂ ਉਸ ਨੂੰ ਅਨੁਸ਼ਕਤੀ ਨਗਰ ਹਲਕੇ ਤੋਂ ਟਿਕਟ ਦਿੱਤੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ