JALANDHAR WEATHER

ਕਿਸਾਨਾਂ ਦੀ ਮੰਡੀਆਂ 'ਚ ਹੋ ਰਹੀ ਖੱਜਲ ਖੁਆਰੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ - ਰਵਨੀਤ ਸਿੰਘ ਬਿੱਟੂ

 ਮੁਹਾਲੀ, 26 ਅਕਤੂਬਰ (ਦਵਿੰਦਰ ਸਿੰਘ) - ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਿਸਾਨਾਂ ਦੀ ਮੰਡੀਆਂ 'ਚ ਹੋ ਰਹੀ ਖੱਜਲ ਖੁਆਰੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਅਸੀਂ ਪੰਜਾਬ ਸਰਕਾਰ ਨੂੰ 44,000 ਕਰੋੜ ਰੁਪਏ ਐਮ.ਐਸ.ਪੀ. ਵਾਲੇ ਦੇ ਚੁੱਕੇ ਹਾਂ। ਇਹ ਪੈਸਾ ਹੁਣ ਕਿਸਾਨਾਂ ਨੂੰ ਦੇਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਨਾਲ ਹਨ। ਭਾਜਪਾ ਸਰਕਾਰ ਨੇ ਅਗਲੇ ਸੀਜ਼ਨ ਦੀ ਝੋਨੇ ਦੀ ਫ਼ਸਲ ਲਈ ਹੁਣੇ 150 ਰੁਪਏ ਐਮ.ਐਸ.ਪੀ. ਦਾ ਵਾਧਾ ਐਲਾਨਿਆ ਹੈ। ਅੱਜ 2320 ਰੁਪਏ ਦੇ ਹਿਸਾਬ ਨਾਲ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਹੋ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ