JALANDHAR WEATHER

ਅਸੀਂ ਉਸ ਪਾਰਟੀ ਦੇ ਮੈਂਬਰ ਹਾਂ ਜੋ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਹੈ - ਅਮਿਤ ਸ਼ਾਹ

ਕੋਲਕਾਤਾ (ਪੱਛਮੀ ਬੰਗਾਲ), 27 ਅਕਤੂਬਰ - ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੇ ਉਦਘਾਟਨ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ ਸੀ ਅਤੇ ਅੱਜ ਉਨ੍ਹਾਂ ਵਲੋਂ ਬੀਜਿਆ ਗਿਆ ਬੀਜ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਗਿਆ ਹੈ। ਸਾਨੂੰ ਸਾਰਿਆਂ ਨੂੰ ਮਾਣ ਹੈ ਕਿ ਅਸੀਂ ਉਸ ਪਾਰਟੀ ਦੇ ਮੈਂਬਰ ਹਾਂ ਜੋ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਹੈ । ਮੈਨੂੰ ਬੰਗਾਲ ਦੇ ਵਰਕਰਾਂ 'ਤੇ ਭਰੋਸਾ ਹੈ ਕਿ ਅਸੀਂ ਮੈਂਬਰਸ਼ਿਪ ਦੇ ਮਾਮਲੇ 'ਚ ਦੇਸ਼ ਤੋਂ ਪਿੱਛੇ ਨਹੀਂ ਰਹਾਂਗੇ ਅਤੇ ਪਾਰਟੀ ਨੇ ਸਾਨੂੰ 1 ਕਰੋੜ ਦਾ ਟੀਚਾ ਦਿੱਤਾ ਹੈ। ਜੇਕਰ ਇਸ ਦੌਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸਾਰੀਆਂ ਪਾਰਟੀਆਂ ਜਾਤ-ਪਾਤ ਅਤੇ ਪਰਿਵਾਰ ਦੇ ਆਧਾਰ 'ਤੇ ਚਲਦੀਆਂ ਹਨ। ਭਾਰਤੀ ਜਨਤਾ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸਦਾ ਰਾਸ਼ਟਰੀ ਪ੍ਰਧਾਨ ਜਾਂ ਪ੍ਰਧਾਨ ਮੰਤਰੀ ਇਕ ਆਮ ਵਰਕਰ ਹੈ ਜਿਸ ਦਾ ਪਿਛੋਕੜ ਕੋਈ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ