JALANDHAR WEATHER

ਜਸਤਰ ਵਾਲ ਪਿੰਡ ਦੀ ਔਰਤ ਦੀ ਟਰੈਕਟਰ ਥੱਲੇ ਆਉਣ ਕਾਰਨ ਮੌਤ

ਓਠੀਆਂ (ਅੰਮ੍ਰਿਤਸਰ ) ,27 ਅਕਤੂਬਰ (ਗੁਰਵਿੰਦਰ ਸਿੰਘ ਛੀਨਾ ) - ਜ਼ਿਲਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਆਉਂਦੇ ਜਸਤਰ ਵਾਲ ਦੀ ਇਕ ਔਰਤ ਦੀ ਟਰੈਕਟਰ ਥੱਲੇ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ । ਜਾਣਕਾਰੀ ਦਿੰਦਿਆ ਪਰਿਵਾਰ ਵਾਲਿਆਂ ਨੇ ਰੋਂਦੇ ਕਰਲਾਉਂਦਿਆਂ ਦੱਸਿਆ ਕਿ ਰਜ਼ੀਆ ਪਤਨੀ ਵਾਸੁਦੇਵ ਜੋ ਕਿ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਬਾਹਰ ਖੇਤਾਂ ਵਿਚ ਜਾ ਕੇ ਝੋਨੇ ਦੇ ਦਾਣੇ ਇਕੱਠੇ ਕਰ ਰਹੀ ਸੀ ਤਾਂ ਉਸ ਦੀ ਟਰੈਕਟਰ ਥੱਲੇ ਆ ਜਾਣ ਕਾਰਨ ਕਾਰਨ ਮੌਤ ਹੋ ਗਈ। ਥਾਣਾ ਭਿੰਡੀ ਸੈਦਾਂ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ