9ਰਾਸ਼ਟਰੀ ਰਾਜਧਾਨੀ ਵਿਚ ਹਵਾ ਗੁਣਵੱਤਾ ਸੂਚਕ ਅੰਕ 'ਬਹੁਤ ਖਰਾਬ' ਸ਼੍ਰੇਣੀ ਚ
ਨਵੀਂ ਦਿੱਲੀ, 27 ਅਕਤੂਬਰ - ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਐਸ.ਏ.ਐਫ.ਏ.ਆਰ.) ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਵਿਗੜ ਗਈ, ਹਵਾ ਗੁਣਵੱਤਾ ਸੂਚਕ ਅੰਕ 'ਬਹੁਤ ਖਰਾਬ' ਸ਼੍ਰੇਣੀ ਵਿਚ 352 ਦਰਜ ਕੀਤਾ ਗਿਆ। ਇਹ ਸ਼ਨੀਵਾਰ ਨੂੰ 255 ਦਰਜ ਕੀਤੇ ਗਏ ਔਸਤ ਹਵਾ ਗੁਣਵੱਤਾ ਸੂਚਕ ਅੰਕ ਤੋਂ ਵੀ ਮਾੜਾ ਹੈ, ਜਿਸ ਨੂੰ 'ਮਾੜੀ' ਸ਼੍ਰੇਣੀ ਵਿਚ ਰੱਖਿਆ ਗਿਆ ਹੈ।
... 2 hours 22 minutes ago