JALANDHAR WEATHER

ਪਿੰਡ ਨਸਰਾਲਾ ਦੇ ਸਾਬਕਾ ਸਰਪੰਚ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਮੋਹਨ ਸਿੰਘ ਦਾ ਹੋਇਆ ਕਤਲ

ਨਸਰਾਲਾ (ਹੁਸ਼ਿਆਰਪੁਰ) ,27 ਅਕਤੂਬਰ (ਸਤਵੰਤ ਸਿੰਘ ਥਿਆੜਾ )-ਪਿੰਡ ਨਸਰਾਲਾ ਦੇ ਸਾਬਕਾ ਸਰਪੰਚ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਮੋਹਨ ਸਿੰਘ ਦੇ ਕਤਲ ਹੋ ਜਾਣ ਦਾ ਮਾਮਲਾ ਸਾਮਣੇ ਆਇਆ ਹੈ, ਜੋ 24 ਅਕਤੂਬਰ ਨੂੰ ਆਪਣੇ ਖੇਤਾਂ ਨੂੰ ਗਏ ਤੇ ਵਾਪਸ ਨਹੀਂ ਸੀ ਪਰਤੇ। ਭਰੋਸੇਜੋਗ ਸੂਤਰਾਂ ਤੋ ਪਤਾ ਲੱਗਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਸੂਚਿਤ ਕਰਨ 'ਤੇ ਜਦੋ ਪੁਲਿਸ ਨੇ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸਰਪੰਚ ਦੇ ਹੀ ਜਾਣਕਾਰ ਵਿਅਕਤੀ ਮਨੋਜ ਕੁਮਾਰ ਜਿਸ ਦੀ ਉਨਾਂ ਦੇ ਘਰ ਆਉਣੀ ਜਾਣੀ ਸੀ, ਵਲੋਂ ਪ੍ਰਧਾਨ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮਨੋਜ ਕੁਮਾਰ ਦੇ ਦੱਸੇ ਅਨੁਸਾਰ ਪਿੰਡ ਪੰਡੋਰੀ ਰੁਕਮਾਨ ਤੇ ਕਾਹਰੀ ਨੂੰ ਜਾਣ ਵਾਲੇ ਕੱਚੇ ਰਸਤੇ ਨਜ਼ਦੀਕ ਝਾੜੀਆਂ ਵਿਚੋਂ ਲਾਸ਼ ਬਰਾਮਦ ਕਰ ਲਈ ਹੈ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ