JALANDHAR WEATHER

ਬੀ.ਐਸ.ਐਫ. ਅੰਮ੍ਰਿਤਸਰ ਖਾਸਾ ਸੈਕਟਰ ਵਿਖੇ ਦਿਵਾਲੀ ਦਾ ਮੇਲਾ ਧੂਮ-ਧਾਮ ਨਾਲ ਮਨਾਇਆ

ਅਟਾਰੀ (ਅੰਮ੍ਰਿਤਸਰ), 27 ਅਕਤੂਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਬੀ.ਐਸ.ਐਫ. ਦੇ ਸੈਕਟਰ ਅੰਮ੍ਰਿਤਸਰ ਖਾਸਾ ਵਿਖੇ ਦਿਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਪਾਰਕ ਵਿਚ ਗਰੀਨ ਪਟਾਕੇ, ਮਠਿਆਈਆਂ ਅਤੇ ਵੱਖ ਵੱਖ ਤਰ੍ਹਾਂ ਦੇ ਦਰਜਨਾਂ ਸਟਾਲ ਲਗਾਏ ਗਏ। ਬੀ.ਐਸ.ਐਫ. ਦੇ ਡੀ.ਆਈ.ਜੀ. ਐਸ.ਐਸ. ਚੰਦੇਲ ਅਤੇ ਉਨ੍ਹਾਂ ਦੀ ਧਰਮ ਪਤਨੀ ਵਲੋਂ ਰੀਬਨ ਕੱਟ ਕੇ ਦਿਵਾਲੀ ਮੇਲੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡੀ.ਆਈ.ਜੀ. ਅਤੇ ਸਟਾਫ ਵਲੋਂ ਮੋਮਬੱਤੀਆਂ ਜਲਾਈਆਂ ਗਈਆਂ, ਆਤਿਸ਼ਬਾਜ਼ੀ ਕੀਤੀ ਗਈ। ਇਸ ਮੌਕੇ 'ਤੇ ਢੋਲ ਦੀ ਥਾਪ 'ਤੇ ਗਿੱਧਾ ਭੰਗੜਾ ਪਾ ਕੇ ਖੁਸ਼ੀਆਂ ਮਨਾਈਆਂ ਗਈਆਂ। ਬੀ.ਐਸ.ਐਫ. ਦੀ 144 ਬਟਾਲੀਅਨ ਅਤੇ 168 ਬਟਾਲੀਅਨ ਦੇ ਜਵਾਨ, ਉਨ੍ਹਾਂ ਦੇ ਪਰਿਵਾਰਿਕ ਮੈਂਬਰ ਅਤੇ ਨਜ਼ਦੀਕ ਆਉਂਦੇ ਪਿੰਡਾਂ ਵਿਚੋਂ ਵੀ ਮੇਲਾ ਵੇਖਣ ਵਾਲੇ ਲੋਕ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਮੇਲੇ ਵਿਚ ਮੌਜੂਦ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਮੇਲਾ ਸਵੇਰ 9 ਵਜੇ ਤੋਂ ਸ਼ੁਰੂ ਹੋ ਗਿਆ ਜੋ ਸ਼ਾਮ ਤੱਕ ਚਲਦਾ ਰਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ