JALANDHAR WEATHER

ਜੇ ਕਮਲਾ ਹੈਰਿਸ ਚੁਣੇ ਗਏ ਤਾਂ ਅਮਰੀਕਾ ਤੀਜੇ ਵਿਸ਼ਵ ਯੁੱਧ ਚ ਦਾਖਲ ਹੋ ਜਾਵੇਗਾ - ਟਰੰਪ

 ਵਾਸ਼ਿਗਟਨ ਡੀ.ਸੀ., 27 ਅਕਤੂਬਰ - ਜਿਵੇਂ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਚੋਣ ਪ੍ਰਚਾਰ ਤੇਜ਼ ਹੋ ਰਿਹਾ ਹੈ ਜਦੋਂ ਪੋਲਿੰਗ ਤਰੀਕ ਨੂੰ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ, ਦੋਵੇਂ ਉਮੀਦਵਾਰਾਂ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਨੇ ਇਕ ਦੂਜੇ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਨਸਿਲਵੇਨੀਆ ਵਿਚ ਆਪਣੀ ਚੋਣ ਮੁਹਿੰਮ ਦੌਰਾਨ ਉਪ ਰਾਸ਼ਟਰਪਤੀ ਹੈਰਿਸ 'ਤੇ ਵਰ੍ਹਦਿਆਂ ਦਾਅਵਾ ਕੀਤਾ ਕਿ ਜੇਕਰ ਉਹ ਚੁਣੇ ਗਏ ਤਾਂ ਅਮਰੀਕਾ ਤੀਜੇ ਵਿਸ਼ਵ ਯੁੱਧ ਵਿਚ ਦਾਖਲ ਹੋ ਜਾਵੇਗਾ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਵਲਾਦਿਮੀਰ ਪੁਤਿਨ ਵਰਗੇ ਵਿਸ਼ਵ ਨੇਤਾਵਾਂ ਨਾਲ ਨਜਿੱਠਣ ਵਿਚ ਬੇਅਸਰ ਰਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ