JALANDHAR WEATHER

ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ ਇਕ ਕੁਇੰਟਲ ਤੋਂ ਵਧੇਰੇ ਹੈਰੋਇਨ, ਪੰਜ ਵਿਦੇਸ਼ੀ ਪਿਸਤੌਲਾਂ ਸਮੇਤ 2 ਤਸਕਰ ਗ੍ਰਿਫਤਾਰ

ਅੰਮ੍ਰਿਤਸਰ, 27 ਅਕਤੂਬਰ (ਰੇਸ਼ਮ ਸਿੰਘ) - ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ । ਪਾਕਿਸਤਾਨ ਤੋਂ ਇੱਥੇ ਪੁੱਜੀ ਇਕ ਕੁਇੰਟਲ ਤੋਂ ਵਧੇਰੇ ਹੈਰੋਇਨ ਦੀ ਖੇਪ, ਪੰਜ ਵਿਦੇਸ਼ੀ ਪਿਸਤੌਲ, 17 ਕਿਲੋ ਕੈਫੀਨ ਸਮੇਤ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇਹ ਆਪ੍ਰੇਸ਼ਨ ਇੰਸਪੈਕਟਰ ਇੰਦਰਦੀਪ ਸਿੰਘ ਅਤੇ ਸਬ ਇੰਸਪੈਕਟਰ ਜਗਦੀਪ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਬਿਆਸ ਨੇੜੇ ਹੋਇਆ ਹੈ। ਇਹ ਹੈਰੋਇਨ ਪਾਕਿਸਤਾਨ ਤੋਂ ਦਰਿਆ ਦੇ ਰਸਤੇ ਇਥੇ ਪੁੱਜੀ ਸੀ, ਇਸ ਬਾਰੇ ਹੋਰ ਜਲਦੀ ਵੇਰਵੇ ਸਾਂਝੇ ਕੀਤੇ ਜਾਣ ਦੀ ਸੰਭਾਵਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ