JALANDHAR WEATHER

ਪੰਜਾਬ ਸਰਕਾਰ ਕਿਸਾਨਾਂ ਨੂੰ ਦੀਵਾਲੀ ਮਨਾਉਣ ਦਾ ਸਮਾਂ ਦੇਵੇ, ਨਾ ਕਿ ਧਰਨੇ ਦੇਣ ਲਈ ਮਜਬੂਰ ਕਰੇ - ਭਾਜਪਾ ਪੰਜਾਬ

 ਮੁਹਾਲੀ, 27 ਅਕਤੂਬਰ (ਦਵਿੰਦਰ ਸਿੰਘ) ਪੰਜਾਬ ਭਾਜਪਾ ਦੇ ਵਫਦ ਵੱਲੋਂ ਰਾਜਪਾਲ ਪੰਜਾਬ ਨਾਲ ਮੁਲਾਕਾਤ ਕੀਤੀ ਗਈ। ਵਫਦ ਦੇ ਵਿੱਚ ਅਵਿਨਾਸ਼ ਰਾਏ ਖੰਨਾ ਤੋਂ ਇਲਾਵਾ ਪਰਨੀਤ ਕੌਰ, ਹਰਜੀਤ ਸਿੰਘ ਗਰੇਵਾਲ, ਰਾਣਾ ਗੁਰਮੀਤ ਸਿੰਘ ਸੋਢੀ ਤੇ ਹੋਰ ਆਗੂ ਸ਼ਾਮਿਲ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਆਪਣਾ ਫਰਜ਼ ਪੂਰਾ ਕਰ ਚੁੱਕੀ ਹੈ ਅਤੇ ਪੰਜਾਬ ਸਰਕਾਰ ਨੂੰ ਲੋੜੀਂਦੀ ਰਾਸ਼ੀ ਵੀ ਜਾਰੀ ਕਰ ਚੁੱਕੀ ਹੈ, ਪਰ ਪੰਜਾਬ ਸਰਕਾਰ ਕਿਸਾਨਾਂ ਨੂੰ ਸਹੂਲਤ ਮੁਹਈਆ ਕਰਾਉਣ ਅਤੇ ਉਨ੍ਹਾਂ ਦੇ ਝੋਨੇ ਦੀ ਖ਼ਰੀਦ ਕਰਨ ਸਮੇਤ ਝੋਨੇ ਦੀ ਮੰਡੀਆਂ ਚੋਂ ਲਿਫਟਿੰਗ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ