JALANDHAR WEATHER

ਸਮਾਜਵਾਦੀ ਪਾਰਟੀ ਦੇ ਅਬੂ ਆਜ਼ਮੀ ਵਲੋਂ ਮਹਾਰਾਸ਼ਟਰ ਚ ਸੀਟਾਂ ਨੂੰ ਲੈ ਕੇ ਐਮ.ਵੀ.ਏ. ਨੂੰ ਫਿਰ ਚੇਤਾਵਨੀ

 ਮੁੰਬਈ, 27 ਅਕਤੂਬਰ - ਪਾਰਟੀ ਦੀ ਪੰਜ ਸੀਟਾਂ ਦੀ ਮੰਗ ਨੂੰ ਦੁਹਰਾਉਂਦੇ ਹੋਏ ਸਮਾਜਵਾਦੀ ਪਾਰਟੀ ਮਹਾਰਾਸ਼ਟਰ ਦੇ ਮੁਖੀ ਅਬੂ ਆਜ਼ਮੀ ਨੇ ਐਮ.ਵੀ.ਏ. ਨੂੰ ਕਿਹਾ ਕਿ ਜੇਕਰ ਪਾਰਟੀ ਨੂੰ ਸੀਟਾਂ ਨਹੀਂ ਦਿੱਤੀਆਂ ਗਈਆਂ ਤਾਂ ਉਨ੍ਹਾਂ ਕੋਲ ਇਕੱਲੇ ਚੋਣ ਲੜਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੋਵੇਗਾ। ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਆਜ਼ਮੀ ਨੇ ਕਿਹਾ ਕਿ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਉਨ੍ਹਾਂ ਨੂੰ ਇਸ ਮਾਮਲੇ 'ਤੇ ਫ਼ੈਸਲਾ ਲੈਣ ਦਾ ਪੂਰਾ ਅਧਿਕਾਰ ਦਿੱਤਾ ਹੈ। ਕਾਂਗਰਸ ਪਾਰਟੀ 'ਤੇ ਚੁਟਕੀ ਲੈਂਦਿਆਂ ਆਜ਼ਮੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵਰਗੇ ਨਹੀਂ ਹਨ ਜਿਥੇ ਵੱਡੇ ਨੇਤਾਵਾਂ ਨੂੰ ਵੀ ਦਿੱਲੀ ਜਾਣ ਦੀ ਇਜਾਜ਼ਤ ਲੈਣੀ ਪਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ