JALANDHAR WEATHER

ਪਿੰਡ ਨਸਰਾਲਾ (ਹੁਸ਼ਿਆਰਪੁਰ) ਦੇ ਸਾਬਕਾ ਸਰਪੰਚ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਕਤਲ

 ਨਸਰਾਲਾ (ਹੁਸ਼ਿਆਰਪੁਰ), 27 ਅਕਤੂਬਰ (ਸਤਵੰਤ ਸਿੰਘ ਥਿਆੜਾ) - ਪਿੰਡ ਨਸਰਾਲਾ ਦੇ ਸਾਬਕਾ ਸਰਪੰਚ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਮੋਹਨ ਸਿੰਘ ਦੇ ਕਤਲ ਹੋ ਜਾਣ ਦਾ ਮਾਮਲਾ ਸਾਮਣੇ ਆਇਆ ਹੈ, ਜੋ 24 ਅਕਤੂਬਰ ਨੂੰ ਆਪਣੇ ਖੇਤਾਂ ਨੂੰ ਗਏ ਤੇ ਵਾਪਿਸ ਨਹੀਂ ਪਰਤੇ ਸਨ। ਭਰੋਸੇਜੋਗ ਸੂਤਰਾਂ ਤੋਂ ਪਤਾ ਲੱਗਾ ਕਿ ਉਸ ਦੇ ਰਿਸ਼ਤੇਦਾਰਾਂ ਵਲੋਂ ਸੂਚਿਤ ਕਰਨ ਤੇ ਜਦੋ ਪੁਲਿਸ ਨੇ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸਰਪੰਚ ਦੇ ਹੀ ਜਾਣਕਾਰ ਵਿਅਕਤੀ ਮਨੋਜ ਕੁਮਾਰ, ਜਿਸ ਦੀ ਉਨਾਂ ਦੇ ਘਰ ਆਉਣੀ ਜਾਣੀ ਸੀ, ਵਲੋਂ ਪ੍ਰਧਾਨ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮਨੋਜ ਕੁਮਾਰ ਦੇ ਦੱਸੇ ਅਨੁਸਾਰ ਪਿੰਡ ਪੰਡੋਰੀ ਰੁਕਮਾਨ ਤੇ ਕਾਹਰੀ ਨੂੰ ਜਾਣ ਵਾਲੇ ਕੱਚੇ ਰਸਤੇ ਨਜ਼ਦੀਕ ਝਾੜੀਆਂ ਵਿਚੋਂ ਲਾਸ਼ ਬਰਾਮਦ ਕਰ ਲਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ