JALANDHAR WEATHER

ਗੁਰੂਦੁਆਰਾ ਸਾਹਿਬ ’ਚ ਗੋਲਕਾਂ ਚੋਰੀ ਹੋਣ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਲੋਕਾਂ ਨੇ ਹਾਈਵੇਅ ਕੀਤਾ ਜਾਮ

ਮੰਡੀ ਘੁਬਾਇਆ, (ਫ਼ਾਜ਼ਿਲਕਾ), 22 ਅਕਤੂਬਰ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਂਨ ਪੈਂਦੇ ਪਿੰਡ ਘੁਬਾਇਆ, ਜਵਾਲੇ ਵਾਲਾ ਅਤੇ ਚੱਕ ਮੋਚਨ ਵਾਲਾ ਦੇ ਗੁਰੂਦੁਆਰਾ ਸਾਹਿਬ ਵਿਚ ਗੋਲਕਾਂ ਚੋਰੀ ਹੋਣ ਤੋਂ ਬਾਅਦ ਪੁਲਿਸ ਵਲੋਂ ਠੋਸ ਕਾਰਵਾਈ ਕਰਕੇ ਚੋਰਾਂ ਨੂੰ ਨਾ ਫੜ੍ਹੇ ਜਾਣ ਕਾਰਨ ਗੁੱਸੇ ’ਚ ਆਏ ਕਰੀਬ 200 ਸਥਾਨਕ ਲੋਕਾਂ ਵਲੋਂ ਪੁਲਿਸ ਚੋਂਕੀ ਘੁਬਾਇਆ ਦੇ ਸਾਹਮਣੇ ਧਰਨਾ ਲਗਾ ਕੇ ਫ਼ਿਰੋਜ਼ਪੁਰ ਫ਼ਾਜ਼ਿਲਕਾ ਹਾਈਵੇਅ ਦੀ ਆਵਾਜਾਈ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਹੈ ਅਤੇ ਪ੍ਰਦਰਸ਼ਨਕਾਰੀਆਂ ਅਨੁਸਾਰ ਇਹ ਧਰਨਾ ਚੋਰਾਂ ਨੂੰ ਫੜ੍ਹੇ ਜਾਣ ਤੱਕ ਜਾਰੀ ਰਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ