JALANDHAR WEATHER

ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁਖਵੰਤ ਸਿੰਘ ਥੇਹ ਗੁੱਜਰ ਵਲੋਂ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ

ਗੁਰੂਹਰਸਹਾਏ/ਮਮਦੋਟ, (ਫ਼ਿਰੋਜ਼ਪੁਰ), 22 ਅਕਤੂਬਰ (ਹਰਚਰਨ ਸਿੰਘ ਸੰਧੂ/ਰਜਿੰਦਰ ਸਿੰਘ ਹਾਂਡਾ)- ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵੰਤ ਸਿੰਘ ਥੇਹ ਗੁੱਜਰ ਵਲੋਂ ਪੀ.ਏ.ਸੀ. ਕਮੇਟੀ ਅਤੇ ਸਟੇਟ ਡੈਲੀਗੇਟ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਕਤ ਆਗੂ ਸੁਖਵੰਤ ਸਿੰਘ ਥੇਹ ਗੁੱਜਰ ਵਲੋਂ ਪਾਰਟੀ ਪ੍ਰਧਾਨ ਨੂੰ ਭੇਜੇ ਪੱਤਰ ’ਚ ਦੱਸਿਆ ਕਿ ਉਸ ਵਲੋਂ ਕਰੀਬ 30 ਸਾਲ ਅਕਾਲੀ ਦਲ ’ਚ ਸੇਵਾ ਨਿਭਾਈ ਗਈ, ਜਿਸ ਨੂੰ ਪਾਰਟੀ ’ਚ ਮਾਣ ਸਤਿਕਾਰ ਨਾ ਮਿਲਣ ਕਾਰਨ ਹੀ ਘੁੱਟਣ ਮਹਿਸੂਸ ਹੋ ਰਹੀ ਸੀ। ਇਸੇ ਦੇ ਚੱਲਦਿਆਂ ਪੂਰੀ ਸੋਚ ਵਿਚਾਰ ਕਰਨ ਬਾਅਦ ਹੀ ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਹੈ। ਜਥੇਦਾਰ ਥੇਹ ਗੁਜਰ ਵਲੋਂ ਅਸਤੀਫ਼ਾ ਦੇਣ ਕਾਰਨ ਹਲਕਾ ਗੁਰੂ ਹਰ ਸਹਾਏ ਅੰਦਰ ਅਕਾਲੀ ਦਲ ਨੂੰ ਝਟਕਾ ਲੱਗਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ