JALANDHAR WEATHER

ਮੋਹਾਲੀ ’ਚ ਲਗਾਏ ਟਰੈਫਿਕ ਕੈਮਰਿਆਂ ਦੀਆਂ ਬੈਟਰੀਆਂ ਅਤੇ ਯੂ.ਪੀ.ਐਸ. ਚੋਰੀ

ਮੁਹਾਲੀ, 22 ਅਕਤੂਬਰ (ਦਵਿੰਦਰ ਸਿੰਘ )-ਮੋਹਾਲੀ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਸ਼ਹਿਰ ਅੰਦਰ ਸੁਰੱਖਿਆ ਦੇ ਮੱਦੇਨਜ਼ਰ ਟਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਕਰਨ ਲਈ ਚੰਡੀਗੜ੍ਹ ਦੀ ਤਰਜ ਉੱਤੇ ਲਗਾਏ ਗਏ ਹਾਈਟੈਕ ਕੈਮਰਿਆਂ ਦੀਆਂ ਬੈਟਰੀਆਂ ਅਤੇ ਯੂ.ਪੀ.ਐਸ. ਨੂੰ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਮੋਹਾਲੀ ਪੁਲਿਸ ਵਲੋਂ 10 ਥਾਵਾਂ ’ਤੇ ਇਹ ਕੈਮਰੇ ਲਗਾਏ ਗਏ ਸਨ, ਜਿਨ੍ਹਾਂ ਵਿਚੋਂ ਛੇ ਥਾਵਾਂ ’ਤੇ ਚੋਰੀ ਦੀ ਘਟਨਾ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਹਾਲਾਂਕਿ ਇਸ ਸੰਬੰਧੀ ਸੁਹਾਣਾ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ