JALANDHAR WEATHER

ਹੁਣ ਇੰਡੀਗੋ, ਵਿਸਤਾਰਾ ਤੇ ਏਅਰ ਇੰਡੀਆ ਦੀਆਂ 30 ਉਡਾਣਾਂ ਨੂੰ ਮਿਲੀ ਬੰਬ ਦੀ ਧਮਕੀ

ਨਵੀਂ ਦਿੱਲੀ, 22 ਅਕਤੂਬਰ- ਸੋਮਵਾਰ ਦੇਰ ਰਾਤ 30 ਜਹਾਜ਼ਾਂ ਨੂੰ ਇਕ ਵਾਰ ਫਿਰ ਬੰਬ ਦੀ ਧਮਕੀ ਮਿਲੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਵਿਚ ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ (ਏ.ਆਈ.) ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ਾਮਿਲ ਹਨ। ਪਿਛਲੇ 8 ਦਿਨਾਂ ’ਚ 120 ਤੋਂ ਜ਼ਿਆਦਾ ਜਹਾਜ਼ਾਂ ਨੂੰ ਬੰਬ ਹਮਲੇ ਦੀ ਧਮਕੀ ਮਿਲੀ ਹੈ। ਇੰਡੀਗੋ ਦੇ ਬੁਲਾਰੇ ਨੇ ਅੱਜ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਦੀਆਂ ਚਾਰ ਉਡਾਣਾਂ ਨੂੰ ਸੁਰੱਖਿਆ ਅਲਰਟ ਮਿਲੇ ਹਨ। ਇਨ੍ਹਾਂ ਵਿਚ ਮੰਗਲੁਰੂ ਤੋਂ ਮੁੰਬਈ ਆਉਣ ਵਾਲੀ , ਅਹਿਮਦਾਬਾਦ ਤੋਂ ਜੇਦਾਹ ਜਾਣ ਵਾਲੀ , ਹੈਦਰਾਬਾਦ ਤੋਂ ਜੇਦਾਹ ਆਉਣ ਵਾਲੀ ਅਤੇ ਲਖਨਊ ਤੋਂ ਪੁਣੇ ਆਉਣ ਵਾਲੀ ਫਲਾਈਟ ਸ਼ਾਮਿਲ ਹੈ। ਵਿਸਤਾਰਾ ਅਤੇ ਏਅਰ ਇੰਡੀਆ ਦੇ ਬੁਲਾਰੇ ਨੇ ਅੱਜ ਪੁਸ਼ਟੀ ਕੀਤੀ ਕਿ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਕੁਝ ਉਡਾਣਾਂ ਨੂੰ ਸੁਰੱਖਿਆ ਅਲਰਟ ਮਿਲੇ ਸਨ। ਅਸੀਂ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਸਾਰੇ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਵੇਂ ਧਮਕੀਆਂ ਫ਼ਰਜ਼ੀ ਹਨ ਪਰ ਅਸੀਂ ਉਨ੍ਹਾਂ ਨੂੰ ਹਲਕੇ ਵਿਚ ਨਹੀਂ ਲੈ ਸਕਦੇ। ਅਸੀਂ ਇਸ ਵਿਰੁੱਧ ਸਖ਼ਤ ਕਾਨੂੰਨ ਲਿਆਵਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ