JALANDHAR WEATHER

ਘਰ ਦੀ ਛੱਤ ਡਿੱਗਣ ਨਾਲ ਨੌਜਵਾਨ ਪਾਠੀ ਸਿੰਘ ਦੀ ਮੌਤ

ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਦੇ ਕਸਬਾ ਤਰਾਵੜੀ ਨਾਲ ਪੈਂਦੇ ਪਿੰਡ ਲਲਿਆਣੀ ਵਿਚ ਘਰ ਦੀ ਛੱਤ ਡਿੱਗਣ ਨਾਲ 19 ਸਾਲ ਦੇ ਨੌਜਵਾਨ ਪਾਠੀ ਸਿੰਘ ਰਵਨੀਤ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪਿੰਡ ਵਿਚ ਸ਼ੋਕ ਦੀ ਲਹਿਰ ਫੈਲ ਗਈ। ਜਾਣਕਾਰੀ ਮੁਤਾਬਕ ਰਵਨੀਤ ਸਿੰਘ ਤਰਾਵੜੀ ਦੇ ਇਤਿਹਾਸਕ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਪੱਕੇ ਤੌਰ ਉਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਡਿਊਟੀ ਨਿਭਾਉਂਦਾ ਸੀ ਅਤੇ ਉਹ ਗੁਰਦੁਆਰਾ ਸਾਹਿਬ ਵਿਖੇ ਸਵੇਰੇ 4 ਵਜੇ ਆਪਣੀ ਡਿਊਟੀ ਨਿਭਾਅ ਕੇ ਘਰ ਆ ਗਿਆ ਅਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕਰਨ ਉਪਰੰਤ ਪਿੰਡ ਦੇ ਗੁਰਦੁਆਰੇ ਵਿਚ ਮੱਥਾ ਟੇਕਣ ਚਲਾ ਗਿਆ। ਰਵਨੀਤ ਸਿੰਘ ਬਾਅਦ ਵਿਚ 10 ਵਜੇ ਆਪਣੇ ਘਰ ਆ ਕੇ ਕਮਰੇ ਵਿਚ ਜਾ ਕੇ ਸੌਂ ਗਿਆ ਤਾਂ ਅਚਾਨਕ 11 ਵਜੇ ਘਰ ਦੇ ਉਸ ਕਮਰੇ ਦੀ ਛੱਤ ਡਿੱਗ ਗਈ, ਜਿਸ ਹੇਠਾਂ ਰਵਨੀਤ ਸਿੰਘ ਦੱਬ ਗਿਆ। ਇਸ ਨਾਲ ਰਵਨੀਤ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ