JALANDHAR WEATHER

ਪੰਜਾਬ ਕੈਬਨਿਟ ਵਿਚ ਨਵੇਂ 5 ਮੰਤਰੀ ਹੋਏ ਸ਼ਾਮਿਲ, ਵਿਭਾਗਾਂ ਵਿਚ ਹੋਇਆ ਫ਼ੇਰਬਦਲ

ਚੰਡੀਗੜ੍ਹ, 23 ਸਤੰਬਰ- ਪੰਜਾਬ ਦੀ ਕੈਬਨਿਟ ਵਿਚ ਅੱਜ 5 ਨਵੇਂ ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ। ਵਿਸਥਾਰ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਵਿਚ ਵੀ ਫੇਰਬਦਲ ਕੀਤਾ ਗਿਆ ਹੈ। ਇਸ ਫ਼ੇਰਬਦਲ ਤਹਿਤ ਹਰਦੀਪ ਸਿੰਘ ਮੁੰਡਿਆਂ ਨੂੰ ਮਾਲ, ਸ਼ਹਿਰੀ ਵਿਕਾਸ ਤੇ ਵਾਟਰ ਸਪਲਾਈ ਵਿਭਾਗ ਦਿੱਤੇ ਗਏ ਹਨ। ਬਰਿੰਦਰ ਗੋਇਲ ਨੂੰ ਮਾਈਨਿੰਗ, ਜਲ ਸਰੋਤ ਤੇ ਜਲ ਤੇ ਜ਼ਮੀਨ ਸੰਭਾਲ ਮੰਤਰਾਲਾ, ਮੋਹਿੰਦਰ ਭਗਤ ਨੂੰ ਡਿਫੈਂਸ ਸਰਵਿਸ, ਆਜ਼ਾਦੀ ਘੁਲਾਟੀਏ ਤੇ ਬਾਗਵਾਨੀ ਵਿਭਾਗ ਦੀ ਡੋਰ ਸੌਂਪੀ ਗਈ ਹੈ। ਡਾ. ਰਵਜੋਤ ਸਿੰਘ ਨੂੰ ਲੋਕਲ ਬਾਡੀ ਵਿਭਾਗ ਤੇ ਪਾਰਲੀਮਾਨੀ ਮਾਮਲੇ ਅਤੇ ਤਰੁਨਪ੍ਰੀਤ ਸਿੰਘ ਸੌਂਦ ਨੂੰ ਸੈਰ ਸਪਾਟਾ ਤੇ ਸੱਭਿਆਚਾਰ, ਉਦਯੋਗ ਤੇ ਵਪਾਰ ਸਮੇਤ ਪੇਂਡੂ ਤੇ ਪੰਚਾਇਤ ਵਿਭਾਗ ਸੌਂਪੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ