JALANDHAR WEATHER

ਮੈਂਬਰਸ਼ਿਪ ਅਭਿਆਨ ਸੰਬੰਧੀ ਸੰਗਰੂਰ 'ਚ ਅਰਵਿੰਦ ਖੰਨਾ ਦੀ ਅਗਵਾਈ ਚ ਹੋਈ ਸੂਬਾ ਪੱਧਰੀ ਬੈਠਕ

ਸੰਗਰੂਰ, 23 ਸਤੰਬਰ (ਧੀਰਜ ਪਸ਼ੋਰੀਆ)-ਭਾਜਪਾ ਦੇ ਮੈਂਬਰਸ਼ਿਪ ਅਭਿਆਨ ਦੀ ਸਫ਼ਲਤਾ ਲਈ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ’ਚ ਸੂਬਾ ਪੱਧਰੀ ਮੀਟਿੰਗ ਭਾਜਪਾ ਦੇ ਜ਼ਿਲ੍ਹਾ ਸੰਗਰੂਰ ਦਫ਼ਤਰ ’ਚ ਕੀਤੀ ਗਈ। ਇਸ ਮੀਟਿੰਗ ’ਚ ਭਾਜਪਾ ਪੰਜਾਬ ਦੇ ਸੰਗਠਨ ਮਹਾਮੰਤਰੀ ਸ਼੍ਰੀਨਿਵਾਸੁਲੁ, ਅਵਿਨਾਸ਼ ਰਾਏ ਖੰਨਾ, ਮਹਾਰਾਣੀ ਪ੍ਰਨੀਤ ਕੌਰ, ਦਿਆਲ ਸਿੰਘ ਸੋਢੀ, ਰਾਕੇਸ਼ ਰਾਠੌਰ, ਜਤਿੰਦਰ ਮਿੱਤਲ, ਜਗਮੋਹਨ ਸਿੰਘ ਰਾਜੂ, ਸੂਰਜ, ਜੀਵਨ ਗਰਗ, ਭਾਜਪਾ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ ਤੋਂ ਇਲਾਵਾ ਲੋਕ ਸਭਾ ਅਤੇ ਵਿਧਾਨ ਸਭਾ ਦੀ ਸੀਟ ਉਪਰ ਲੜ ਚੁੱਕੇ ਉਮੀਦਵਾਰ ਵੀ ਸ਼ਾਮਿਲ ਹੋਏ।

ਅਰਵਿੰਦ ਖੰਨਾ ਨੇ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੈਂਬਰਸ਼ਿਪ ਅਭਿਆਨ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਈਵਾਲ ਪਾਰਟੀ ਤੋਂ ਵੱਖ-ਵੱਖ ਹੋਣ ਤੋਂ ਬਾਅਦ ਭਾਜਪਾ ਦਾ ਆਧਾਰ ਪੰਜਾਬ ਅੰਦਰ ਬਹੁਤ ਵੱਧ ਰਿਹਾ ਹੈ ਤੇ ਇਸਨੂੰ ਹੋਰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਮੈਂਬਰਸ਼ਿਪ ਅਭਿਆਨ ਰਾਹੀਂ ਭਾਜਪਾ ਨਾਲ ਜੋੜਨਾ ਚਾਹੀਦਾ ਹੈ। ਪੰਜਾਬ ਦੀ ਸੱਤਾ ’ਤੇ ਭਾਜਪਾ ਦੇ ਕਾਬਜ਼ ਹੋਣ ਤੋਂ ਬਾਅਦ ਸੂਬੇ ਨੂੰ ਵਿਕਾਸ ਦੀ ਨਵੀਂ ਰਾਹ ਮਿਲੇਗੀ ਅਤੇ ਹਰ ਪੰਜਾਬੀ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਖੰਨਾ ਨੇ ਅੱਗੇ ਕਿਹਾ ਕਿ ਦੇਸ਼ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਹਰ ਮੋਰਚੇ ’ਤੇ ਸਹੀ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ। ਭਾਰਤ ਦੀਆਂ ਆਰਥਿਕ ਨੀਤੀਆਂ ਦਾ ਲੋਹਾ ਪੂੂਰੀ ਦੁਨੀਆ ਤੇ ਵੱਡੇ-ਵੱਡੇ ਅਦਾਰੇ ਮੰਨ ਰਹੇ ਹਨ। ਆਰਥਿਕਤਾ ਦੇ ਮੋਰਚੇ ’ਤੇ ਜੋ ਮਜ਼ਬੂਤੀ ਭਾਰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਮਿਲੀ, ਉਸ ਬਾਰੇ ਇਸ ਤੋਂ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਭਾਰਤ ਦੁਨੀਆ ਵਿਚ 5ਵੀਂ ਆਰਥਿਕ ਸੁਪਰ ਪਾਵਰ ਬਣਾਇਆ। ਮਲਟੀਨੈਸ਼ਨਲ ਕੰਪਨੀਆਂ ਦੇ ਪਲਾਂਟ ਭਾਰਤ ’ਚ ਸਥਾਪਤ ਹੋਣ ਲੱਗੇ। ਗਰੀਬਾਂ ਲਈ ਅਜਿਹੀਆਂ ਯੋਜਨਾਵਾਂ ਆਈਆਂ ਕਿ ਉਨ੍ਹਾਂ ਦੇ ਸੁਪਨੇ ਉਡਾਨ ਭਰਨ ਲੱਗੇ। ਸਰਹੱਦਾਂ ’ਤੇ ਦੁਸ਼ਮਣਾਂ ਦੇ ਨਾਪਾਕ ਇਰਾਦਿਆਂ ਨੂੰ ਮਲੀਆਮੇਟ ਕਰ ਦਿੱਤਾ ਜਾਂਦਾ ਹੈ ਤੇ ਕੋਈ ਵੀ ਅੱਜ ਭਾਰਤ ਵੱਲ ਅੱਖ ਚੁੱਕਣ ਦੀ ਹਿੰਮਤ ਨਹੀਂ ਕਰ ਸਕਦਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ