JALANDHAR WEATHER

ਅੱਜ ਮੈਨੂੰ ਹੋ ਰਿਹੈ ਬਹੁਤ ਮਾਣ ਤੇ ਖ਼ੁਸ਼ੀ ਮਹਿਸੂਸ- ਕਿਰਨ ਰਾਓ

ਮੁੰਬਈ, 23 ਸਤੰਬਰ- ‘ਲਾਪਤਾ ਲੇਡੀਜ਼’ ਸਰਬੋਤਮ ਵਿਦੇਸ਼ੀ ਫ਼ਿਲਮ ਸ਼੍ਰੇਣੀ 2025 ਵਿਚ ਆਸਕਰ ਲਈ ਭਾਰਤ ਦੀ ਅਧਿਕਾਰਤ ਐਂਟਰੀ ’ਤੇ ਫ਼ਿਲਮ ਦੀ ਨਿਰਦੇਸ਼ਕ ਕਿਰਨ ਰਾਓ ਨੇ ਕਿਹਾ ਕਿ ਅੱਜ ਮੈਨੂੰ ਬਹੁਤ ਮਾਣ ਅਤੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੀ ਫ਼ਿਲਮ ਨੂੰ ਅਕੈਡਮੀ ਅਵਾਰਡਸ ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੇਰੀ ਪੂਰੀ ਟੀਮ ਦੀ ਅਣਥੱਕ ਮਿਹਨਤ ਦਾ ਪ੍ਰਮਾਣ ਹੈ, ਜਿਸ ਦੇ ਸਮਰਪਣ ਅਤੇ ਜਨੂੰਨ ਨੇ ਇਸ ਕਹਾਣੀ ਨੂੰ ਜੀਵੰਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਨੇਮਾ ਹਮੇਸ਼ਾ ਦਿਲਾਂ ਨੂੰ ਜੋੜਨ, ਸੀਮਾਵਾਂ ਨੂੰ ਪਾਰ ਕਰਨ ਅਤੇ ਸਾਰਥਕ ਗੱਲਬਾਤ ਨੂੰ ਜਗਾਉਣ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਚੋਣ ਕਮੇਟੀ ਅਤੇ ਇਸ ਫ਼ਿਲਮ ਵਿਚ ਵਿਸ਼ਵਾਸ ਕਰਨ ਵਾਲੇ ਹਰ ਇਕ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਇਸ ਸਾਲ ਅਜਿਹੀਆਂ ਸ਼ਾਨਦਾਰ ਭਾਰਤੀ ਫਿਲਮਾਂ ਵਿਚੋਂ ਚੁਣਿਆ ਜਾਣਾ ਅਸਲ ਵਿਚ ਇਕ ਬਹੁਤ ਵੱਡਾ ਸਨਮਾਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ