JALANDHAR WEATHER

ਸ਼ਾਹ 24-25 ਸਤੰਬਰ ਨੂੰ ਨਾਗਪੁਰ ਸਮੇਤ ਵੱਖ ਵੱਖ ਥਾਵਾਂ ਦਾ ਕਰਨਗੇ ਦੌਰਾ

ਮਹਾਰਾਸ਼ਟਰ, 23 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਰਕਰਾਂ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਨ ਲਈ ਨਾਗਪੁਰ ਅਤੇ ਛਤਰਪਤੀ ਸੰਭਾਜੀਨਗਰ ਦਾ ਦੌਰਾ ਕਰਨਗੇ, ਜੋ ਨਵੰਬਰ ਵਿਚ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਬੁੱਧਵਾਰ ਨੂੰ ਉਹ ਨਾਸਿਕ ਅਤੇ ਕੋਲਹਾਪੁਰ ’ਚ ਪਾਰਟੀ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਨਗੇ। ਰਾਜ ਭਾਜਪਾ ਦੇ ਬੁਲਾਰੇ ਚੰਦਨ ਗੋਸਵਾਮੀ ਨੇ ਕਿਹਾ ਕਿ ਉਹ ਮੰਗਲਵਾਰ ਦੁਪਹਿਰ ਨੂੰ ਨਾਗਪੁਰ ਪਹੁੰਚਣਗੇ ਅਤੇ ਫਿਰ ਵਿਦਰਭ ਦੀਆਂ ਸਾਰੀਆਂ 62 ਵਿਧਾਨ ਸਭਾ ਸੀਟਾਂ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਨਗੇ। ਮੀਟਿੰਗ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸੂਬਾ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਸ਼ਾਮਿਲ ਹੋਣਗੇ। ਪਾਰਟੀ ਆਗੂਆਂ ਅਨੁਸਾਰ ਸ਼ਾਹ ਸ਼ਾਮ 6:15 ਵਜੇ ਛੱਤਰਪਤੀ ਸੰਭਾਜੀਨਗਰ ਪਹੁੰਚਣਗੇ ਅਤੇ ਦੋ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ, ਜੋ ਦੇਰ ਸ਼ਾਮ ਤੱਕ ਚੱਲਣਗੀਆਂ। ਫਿਰ ਉਹ ਬੁੱਧਵਾਰ ਸਵੇਰੇ 11:10 ਵਜੇ ਨਾਸਿਕ ਲਈ ਉਡਾਣ ਭਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ