JALANDHAR WEATHER

ਫ਼ਿਲਮ ‘ਲਾਪਤਾ ਲੇਡੀਜ਼’ ਅਕਾਦਮੀ ਦੇ ਮੈਂਬਰਾਂ ਦਾ ਦਿਲ ਜਿੱਤਣ ਵਿਚ ਹੋਵੇਗੀ ਕਾਮਯਾਬ- ਆਮਿਰ ਖ਼ਾਨ

ਮਹਾਰਾਸ਼ਟਰ, 23 ਸਤੰਬਰ-‘ਲਾਪਤਾ ਲੇਡੀਜ਼’ ਨੂੰ ਆਸਕਰ 2025 ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣੇ ਜਾਣ ’ਤੇ, ਨਿਰਮਾਤਾ ਆਮਿਰ ਖਾਨ ਨੇ ਕਿਹਾ ਕਿ ਅਸੀਂ ਸਾਰੇ ਇਸ ਖ਼ਬਰ ਤੋਂ ਬਹੁਤ ਖੁਸ਼ ਹਾਂ। ਮੈਨੂੰ ਕਿਰਨ ਅਤੇ ਉਸ ਦੀ ਪੂਰੀ ਟੀਮ ’ਤੇ ਬਹੁਤ ਮਾਣ ਹੈ। ਮੈਂ ਫ਼ਿਲਮ ਫ਼ੈਡਰੇਸ਼ਨ ਆਫ਼ ਇੰਡੀਆ ਟੀਮ ਦੀ ਚੋਣ ਕਮੇਟੀ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਸਾਡੀ ਫ਼ਿਲਮ ਨੂੰ ਆਸਕਰ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਹੈ। ਮੈਂ ਸਾਡੇ ਦਰਸ਼ਕਾਂ, ਸਾਡੇ ਮੀਡੀਆ, ਅਤੇ ਪੂਰੇ ਫਿਲਮ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਫ਼ਿਲਮ ਨੂੰ ਪਿਆਰ ਤੇ ਸਮਰਥਨ ਦਿੱਤਾ। ਉਨ੍ਹਾਂ ਅੱਗੇ ਕਿਹਾ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਸਾਡੀ ਸਾਰੀ ਮਿਹਨਤ ਰੰਗ ਲਿਆਈ ਹੈ ਤੇ ਉਮੀਦ ਹੈ ਕਿ ਫ਼ਿਲਮ ਅਕਾਦਮੀ ਦੇ ਮੈਂਬਰਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ