JALANDHAR WEATHER

ਦਿੱਲੀ ਕੋਚਿੰਗ ਸੈਂਟਰ ਮਾਮਲਾ: ਅਦਾਲਤ ਨੇ ਸਟੱਡੀ ਸਰਕਲ ਦੇ ਸੀ.ਈ.ਓ. ਤੇ ਕੋ-ਆਰਡੀਨੇਟਰ ਨੂੰ ਦਿੱਤੀ ਅੰਤਰਿਮ ਜ਼ਮਾਨਤ

ਨਵੀਂ ਦਿੱਲੀ, 23 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਅੱਜ ਰਾਉ ਦੇ ਆਈ.ਏ.ਐਸ. ਸਟੱਡੀ ਸਰਕਲ, ਜਿਥੇ ਕਿ ਹੜ੍ਹ ਨਾਲ ਭਰੇ ਬੇਸਮੈਂਟ ਵਿਚ ਜੁਲਾਈ ਵਿਚ ਸਿਵਲ ਸੇਵਾਵਾਂ ਦੇ ਤਿੰਨ ਉਮੀਦਵਾਰਾਂ ਦੀ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਸੈਂਟਰ ਦੇ ਸੀ.ਈ.ਓ. ਅਭਿਸ਼ੇਕ ਗੁਪਤਾ ਅਤੇ ਇਸ ਦੇ ਕੋਆਰਡੀਨੇਟਰ ਦੇਸ਼ਪਾਲ ਸਿੰਘ ਨੂੰ 7 ਦਸੰਬਰ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਨੇ ਦੋਸ਼ੀ ਵਿਅਕਤੀਆਂ ਨੂੰ 1-1 ਲੱਖ ਰੁਪਏ ਦੇ ਨਿੱਜੀ ਮੁਚਲਕੇ ’ਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ ਦੇ ਨਾਲ ਰਾਹਤ ਦਿੱਤੀ। ਜੱਜ ਨੇ ਗੁਪਤਾ ਨੂੰ ਰੈੱਡ ਕਰਾਸ ਸੁਸਾਇਟੀ ਕੋਲ 30 ਨਵੰਬਰ ਤੱਕ 2.5 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਵੀ ਨਿਰਦੇਸ਼ ਦਿੱਤਾ ਅਤੇ ਕਿਹਾ ਕਿ ਅਹਾਤੇ ਦੇ ਲੀਜ਼ ਸਮਝੌਤੇ ਅਨੁਸਾਰ, ਦੋਸ਼ੀ ਇਕੱਲਾ ਸੰਸਥਾ ਦਾ ਪਟੇਦਾਰ ਅਤੇ ਸੀ.ਈ.ਓ. ਹੈ ਤੇ ਕਿਸੇ ਵੀ ਨੁਕਸਾਨ ਦੇ ਦਾਅਵੇ ਅਤੇ ਹਰਜਾਨੇ ਲਈ ਜ਼ਿੰਮੇਵਾਰ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ